ਅਦਾਕਾਰਾ ਪੂਨਮ ਪਾਂਡੇ ਆਪਣੇ ਦੋਸਤ ਨਾਲ ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ

5/11/2020 8:40:33 AM

ਮੁੰਬਈ (ਬਿਊਰੋ) — ਅਕਸਰ ਵਿਵਾਦਾਂ 'ਚ ਰਹਿਣ ਵਾਲੀ ਮਾਡਲ ਅਤੇ ਅਦਾਕਾਰਾ ਪੂਨਮ ਪਾਂਡੇ ਨੂੰ ਮੁੰਬਈ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਪੂਨਮ ਆਪਣੇ ਇਕ ਦੋਸਤ ਨਾਲ ਬੇਵਜ੍ਹਾ ਬਾਹਰ ਘੁੰਮ ਰਹੀ ਸੀ। ਇਸ ਮਾਮਲੇ 'ਚ ਪੁਲਸ ਨੇ ਅਦਾਕਾਰਾ ਦੇ ਦੋਸਤ ਨੂੰ ਵੀ ਗ੍ਰਿਫਤਾਰ ਕੀਤਾ ਹੈ। ਗੱਲਬਾਤ ਦੌਰਾਨ ਇਕ ਅਧਿਕਾਰੀ ਨੇ ਦੱਸਿਆ ਕਿ ਮਰੀਨ ਡ੍ਰਾਈਵ ਪੁਲਸ ਨੇ ਪੂਨਮ ਪਾਂਡੇ ਤੇ ਉਸ ਦੇ ਸਾਥੀ ਖਿਲਾਫ ਮਾਮਲਾ ਦਰਜ ਕੀਤਾ ਹੈ। ਬਿਨਾਂ ਵਜ੍ਹਾ ਆਪਣੀ ਕਾਰ 'ਚ ਮਰੀਨ ਡ੍ਰਾਈਵਅਧਿ 'ਤੇ ਘੁੰਮ ਰਹੀ ਸੀ। ਕਾਰਨ ਦੱਸਣ 'ਤੇ ਪੂਨਮ ਨੇ ਗੋਲਮਾਲ ਜਿਹਾ ਜਵਾਬ ਦਿੱਤਾ।
ਪੁਲਸ ਦੇ ਸੀਨੀਅਰ ਅਧਿਕਾਰੀ ਨੇ ਪੀ. ਟੀ. ਆਈ. ਨੂੰ ਦੱਸਿਆ, ''ਪੂਨਮ ਪਾਂਡੇ ਤੇ ਉਸ ਦੇ ਸਾਥੀ ਦੋਸਤ ਸੈਮ ਅਹਿਮਦ (46) ਖਿਲਾਫ ਧਾਰਾ 269 ਅਤੇ 188 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।''

ਕੀ ਹੈ ਧਾਰਾ 269?
ਕਿਸੇ ਬੀਮਾਰੀ ਨੂੰ ਫੈਲਾਉਣ ਲਈ ਕੀਤਾ ਗਿਆ ਗੈਰ-ਜ਼ਿੰਮੇਦਾਰਾਨਾ ਕੰਮ। ਇਸ ਨਾਲ ਕਿਸੇ ਹੋਰ ਵਿਅਕਤੀ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇਸ ਧਾਰਾ ਦੇ ਤਹਿਤ ਦੋਸ਼ੀ ਨੂੰ 6 ਮਹੀਨੇ ਦੀ ਜ਼ੇਲ ਜਾਂ ਜ਼ੁਰਮਾਨਾ ਜਾਂ ਫਿਰ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।

ਧਾਰਾ 188 ਕੀ ਹੈ?
ਕੋਰੋਨਾ ਵਾਇਰਸ ਨਾਲ ਲੜਨ ਲਈ ਲੌਕ ਡਾਊਨ ਦੀ ਘੋਸ਼ਣਾ ਮਹਾਮਾਰੀ ਕਾਨੂੰਨ ਦੇ ਤਹਿਤ ਲਾਗੂ ਕੀਤਾ ਗਿਆ ਹੈ। ਇਸ ਨੂੰ ਕਾਨੂੰਨ 'ਚ ਪ੍ਰਵਾਨ ਕੀਤਾ ਗਿਆ ਹੈ ਕਿ ਜੇਕਰ ਲੌਕ ਡਾਊਨ 'ਚ ਸਰਕਾਰ ਵਲੋਂ ਦਿੱਤੇ ਗਏ ਨਿਯਮਾਂ ਦਾ ਕੋਈ ਵਿਅਕਤੀ ਉਲੰਘਨ ਕਰਦਾ ਹੈ ਤਾਂ ਉਸ 'ਤੇ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News