2020 'ਚ ਇਸ ਦਿਨ ਵੱਡੇ ਪਰਦੇ 'ਤੇ ਨਜ਼ਰ ਆਵੇਗੀ ਫਿਲਮ 'ਪੋਸਤੀ'

10/24/2019 12:31:25 PM

ਜਲੰਧਰ (ਬਿਊਰੋ) — ਪਿਛਲੇ ਦਿਨੀਂ ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰਸ ਦੇ ਬੈਨਰ ਵੱਲੋਂ ਫਿਲਮ 'ਪੋਸਤੀ ਐਲਾਨੀ ਗਈ ਸੀ, ਜਿਸ ਦੇ ਨਿਰਦੇਸ਼ਨ ਅਤੇ ਕਹਾਣੀ ਦੀ ਜਿੰਮੇਵਾਰੀ ਰਾਣਾ ਰਣਬੀਰ ਨੂੰ ਸੌਂਪੀ ਗਈ ਹੈ। ਹਾਲ ਹੀ 'ਚ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਹੋਇਆ ਹੈ। ਦੱਸ ਦਈਏ ਇਹ ਫਿਲਮ 2020 'ਚ 20 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਫਿਲਮ 'ਚ ਕਈ ਚਿਹਰੇ ਪੰਜਾਬੀ ਸਿਨੇਮਾ 'ਚ ਡੈਬਿਊ ਕਰਨਗੇ। ਇਸ ਤੋਂ ਇਲਾਵਾ ਨਾਮੀ ਸੰਗੀਤਕਾਰ ਜੱਸੀ ਕਟਿਆਲ ਇਸ ਫਿਲਮ ਦਾ ਸੰਗੀਤ ਤਿਆਰ ਕਰ ਰਹੇ ਹਨ।

PunjabKesari
ਦੱਸਣਯੋਗ ਹੈ ਕਿ ਫਿਲਮ 'ਪੋਸਤੀ' ਨਸ਼ੇ ਵਰਗੇ ਗੰਭੀਰ ਮੁੱਦੇ 'ਤੇ ਬਣਾਈ ਜਾ ਰਹੀ ਹੈ, ਜਿਸ 'ਚ ਰਾਣਾ ਰਣਬੀਰ ਰੱਬ ਦੇ ਖਾਸ ਛੜੇ ਤੇ ਅਮਲੀਆਂ ਦੀ ਗੱਲ ਕਰਦੇ ਹੋਏ ਨਜ਼ਰ ਆਉਣਗੇ। ਫਿਲਹਾਲ 1 ਨਵੰਬਰ ਨੂੰ ਫਿਲਮ 'ਡਾਕਾ' 'ਚ ਰਾਣਾ ਰਣਬੀਰ, ਗਿੱਪੀ ਗਰੇਵਾਲ ਅਤੇ ਜ਼ਰੀਨ ਖਾਨ ਇਕੱਠੇ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News