ਇਹ ਸਰਦਾਰ ਜਵਾਕ ਹੈ ਸੰਗੀਤ ਜਗਤ ਦਾ ਮਸ਼ਹੂਰ ਗਾਇਕ, ਕੀ ਤੁਸੀਂ ਪਹਿਚਾਣਿਆ?

5/12/2020 4:20:36 PM

ਜਲੰਧਰ (ਬਿਊਰੋ) — ਲੌਕਡਾਊਨ ਦੇ ਚੱਲਦਿਆਂ ਪੰਜਾਬੀ ਕਲਾਕਾਰ ਵੀ ਆਪਣਾ ਜ਼ਿਆਦਾ ਸਮਾਂ ਸੋਸ਼ਲ ਮੀਡੀਆ 'ਤੇ ਹੀ ਬਿਤਾ ਰਹੇ ਹਨ। ਉਹ ਆਪਣੇ ਫੈਨਜ਼ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਵੀ ਸ਼ੇਅਰ ਕਰ ਰਹੇ ਹਨ, ਜਿਸਦੇ ਚੱਲਦਿਆਂ ਸੋਸ਼ਲ ਮੀਡੀਆ 'ਤੇ ਪੁਰਾਣੀਆਂ ਤਸਵੀਰਾਂ ਸ਼ੇਅਰ ਕਰਨ ਦਾ ਟਰੈਂਡ ਚੱਲ ਰਿਹਾ ਹੈ। ਇਸ ਵਾਰ ਪੁਰਾਣੀ ਤਸਵੀਰ ਰੋਮਾਂਟਿਕ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪ੍ਰਭ ਗਿੱਲ ਨੇ ਸ਼ੇਅਰ ਕੀਤਾ ਹੈ। ਜੀ ਹਾਂ, ਤਸਵੀਰ ਵਿਚ ਜੋ ਸਰਦਾਰ ਜਵਾਕ ਨਜ਼ਰ ਆ ਰਿਹਾ ਹੈ ਉਹ ਹੋਰ ਕੋਈ ਨਹੀਂ ਸਗੋਂ ਪੰਜਾਬੀ ਗਾਇਕ ਪ੍ਰਭ ਗਿੱਲ ਹਨ। ਇਹ ਤਸਵੀਰ ਉਨ੍ਹਾਂ ਨੇ ਆਪਣੀ ਮੰਮੀ ਨਾਲ ਸ਼ੇਅਰ ਕੀਤੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ''ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ 'ਤੇ ਕਰਜ਼ ਬੜੇ ਨੇਂ ਓਹਨੂੰ ਹਰ ਖੁਸ਼ੀ ਦੇਵਾਂ ਮੈਂ ਮੇਰੇ ਵੀ ਫਰਜ਼ ਬੜੇ ਨੇਂ।'' ਪ੍ਰਸ਼ੰਸਕਾਂ ਵੱਲੋਂ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਤੇ ਕਰਜ਼ ਬੜੇ ਨੇਂ ਓਹਨੂੰ ਹਰ ਖੁਸ਼ੀ ਦੇਵਾਂ ਮੈਂ ਮੇਰੇ ਵੀ ਫਰਜ਼ ਬੜੇ ਨੇਂ 😊 #happymothersday Mom #loveyou

A post shared by Prabh Gill (@prabhgillmusic) on May 9, 2020 at 10:36pm PDT


ਜੇ ਗੱਲ ਕਰੀਏ ਪ੍ਰਭ ਗਿੱਲ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ 'ਯਾਰ ਅਣਮੁੱਲੇ ਰਿਟਰਨਜ਼' ਨਾਲ ਵੱਡੇ ਪਰਦੇ 'ਤੇ ਨਜ਼ਰ ਆਉਣਾ ਸੀ ਪਰ ਕੋਰੋਨਾ ਵਾਇਰਸ ਦੇ ਚੱਲਦਿਆਂ ਬਾਕੀ ਫਿਲਮਾਂ ਵਾਂਗ ਇਸ ਫ਼ਿਲਮ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ 'ਦਿਲ ਵਿਚ ਥਾਂ', 'ਤਾਰਿਆਂ ਦੇ ਦੇਸ਼', 'ਬੱਚਾ', 'ਮੈਨੂੰ ਮੰਗਦੀ', 'ਜੀਨ ਦੀ ਗੱਲ', 'ਮੇਰੇ ਕੋਲ', 'ਸੌ ਸੌ ਵਾਰੀ', 'ਤਮੰਨਾ', 'ਨੈਣ' ਵਰਗੇ ਕਈ ਬਿਹਤਰੀਨ ਗੀਤ ਦੇ ਚੁੱਕੇ ਹਨ।

 
 
 
 
 
 
 
 
 
 
 
 
 
 

Lets Wish Happy B’day To An Amazing Artist & A Wonderful Human-being @amrindergill Vira 😍 #Bhapa Ji Party Note Kar Leo 👍🏼

A post shared by Prabh Gill (@prabhgillmusic) on May 10, 2020 at 11:30pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News