‘ਬਾਹੂਬਲੀ’ ਅਭਿਨੇਤਾ ਪ੍ਰਭਾਸ ਨੇ ਵਿਦੇਸ਼ ਤੋਂ ਮੁੜਨ ਮਗਰੋਂ ਖੁਦ ਨੂੰ ਕੀਤਾ ਵੱਖ
3/23/2020 11:29:54 AM

ਹੈਦਰਾਬਾਦ (ਭਾਸ਼ਾ)- ਦੱਖਣੀ ਭਾਰਤੀ ਫਿਲਮਾਂ ਦੇ ਸੁਪਰਸਟਾਰ ਪ੍ਰਭਾਸ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਵਾਇਰਸ ਦੇ ਮੱੱਦੇਨਜ਼ਰ ਉਨ੍ਹਾਂ ਨੇ ਖੁਦ ਨੂੰ ਵੱਖ ਕਰ ਲਿਆ ਹੈ। ਟਵਿਟਰ ’ਤੇ ਭੇਜੇ ਆਪਣੇ ਸੰਖੇਪ ਬਿਆਨ ’ਚ ਬਾਹੂਬਲੀ ਅਭਿਨੇਤਾ ਨੇ ਕਿਹਾ ਕਿ ਇਕ ਫਿਲਮ ਦੀ ਸ਼ੂਟਿੰਗ ਪੂਰੀ ਕਰ ਕੇ ਉਹ ਹਾਲ ਹੀ ’ਚ ਜਾਰਜੀਆ ਤੋਂ ਮੁੜੇ ਹਨ। ਇਸ ਲਈ ਉਨ੍ਹਾਂ ਨੇ ਖੁਦ ਨੂੰ ਅੱਡ ਕਰ ਕੇ ਰੱਖਣ ਦਾ ਫੈਸਲਾ ਕੀਤਾ ਹੈ।
ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਸੁਰੱਖਿਅਤ ਰਹਿਣ ਲਈ ਜ਼ਰੂਰੀ ਅਹਿਤਿਆਤ ਵਰਤ ਰਹੇ ਹੋਵੋਗੇ। ਇਸ ਤੋਂ ਪਹਿਲਾਂ ਅਨੂਪਮ ਖੇਰ ਅਤੇ ਸ਼ਬਾਨਾ ਆਜ਼ਮੀ ਸਮੇਤ ਅਨੇਕਾਂ ਭਾਰਤੀ ਫਿਲਮੀ ਹਸਤੀਆਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਸੀ। ਸਿਰਕੱਢ ਫਿਲਮ ਹਸਤੀ ਦਿਲੀਪ ਕੁਮਾਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਕਾਰਣ ਕਿਸੇ ਵੀ ਬੀਮਾਰੀ ਤੋਂ ਬਚਣ ਲਈ ਖੁਦ ਨੂੰ ਪੂਰੀ ਤਰ੍ਹਾਂ ਵੱਖ ਕਰ ਲਿਆ ਹੈ।
ਇਹ ਵੀ ਪੜ੍ਹੋ: ਜਨਤਾ ਕਰਫਿਊ : 5 ਵਜਦਿਆਂ ਹੀ ਪੰਜਾਬੀ ਸਿਤਾਰਿਆਂ ਨੇ ਘਰ ਦੀਆਂ ਛੱਤ 'ਤੇ ਜਾ ਕੇ ਵਜਾਈਆਂ ਥਾਲੀਆਂ, ਦੇਖੋ ਵੀਡੀਓਜ਼
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ