ਕੋਰੋਨਾ ਵਾਇਰਸ : ''ਬਾਹੂਬਲੀ'' ਫੇਮ ਐਕਟਰ ਪ੍ਰਭਾਸ ਨੇ ਦਾਨ ਕੀਤੇ 4 ਕਰੋੜ

3/27/2020 2:07:44 PM

ਜਲੰਧਰ (ਵੈੱਬ ਡੈਸਕ) - ਇਸ ਸਮੇ ਪੂਰਾ ਦੇਸ਼ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ। ਇਸ  ਮਹਾਮਾਰੀ ਤੋਂ ਜਿੱਤਣ ਲਈ ਪੀ. ਐੱਮ. ਮੋਦੀ ਨੇ 21 ਦਿਨਾਂ ਲਈ ਦੇਸ਼ਬੰਦੀ (ਲੌਕਡਾਊਨ) ਦੀ ਘੋਸ਼ਣਾ ਕੀਤੀ ਹੈ। ਇਸੇ ਦੌਰਾਨ ਕਈ ਬਾਲੀਵੁੱਡ ਸਿਤਾਰੇ ਵੀ ਅੱਗੇ ਆ ਰਹੇ ਹਨ। ਹੁਣ ਫਿਲਮ ਬਾਹੂਬਲੀ ਫੇਮ ਐਕਟਰ ਪ੍ਰਭਾਸ ਨੇ ਟਵਿੱਟਰ ਉੱਤੇ ਇਕ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਲਿਖਿਆ ਕਿ- ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਨਾਲ ਲੜਨ ਲਈ ਮੈਂ 4 ਕਰੋੜ ਰੁਪਏ ਦਾਨ ਵਜੋ ਦੇ ਰਿਹਾ ਹਾਂ। 

ਦੱਸ ਦੇਈਏ ਕਿ ਪ੍ਰਭਾਸ ਨੇ 26 ਮਾਰਚ ਨੂੰ 3 ਕਰੋੜ ਰੁਪਏ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਵਿਚ ਅਤੇ 50-50 ਲੱਖ ਰੁਪਏ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਮੁੱਖਮੰਤਰੀ ਰਾਹਤ ਕੋਸ਼ ਵਿਚ ਦਾਨ ਕੀਤੇ ਹਨ। ਹਾਲਾਂਕਿ ਇਸ ਤੋਂ ਪਹਿਲਾ ਰਜਨੀਕਾਂਤ ਤੇ ਨਿਤਿਨ ਵਰਗੇ ਵੱਡੇ ਸਿਤਾਰੇ ਦਾਨ ਕਰਨ ਦਾ ਐਲਾਨ ਕਰ ਚੁੱਕੇ ਹਨ। ਤੇਲਗੂ ਅਦਾਕਾਰ ਪਵਨ ਕਲਿਆਣ 2 ਕਰੋੜ, ਉਨ੍ਹਾਂ ਦੇ ਭਤੀਜੇ ਰਾਮਚਰਣ 70 ਲੱਖ, ਉਨ੍ਹਾਂ ਦੇ ਤੇਲਗੂ ਸੁਪਰਸਟਾਰ ਪਿਤਾ ਚਿਰੰਜੀਵੀ 1 ਕਰੋੜ ਅਤੇ ਮਹੇਸ਼ ਬਾਬੂ 1 ਕਰੋੜ ਰਾਹਤ ਕੋਸ਼ ਵਿਚ ਦਾਨ ਕਰ ਚੁੱਕੇ ਹਨ।  
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਨੇ ਤੜਥਲੀ ਮਚਾਈ ਹੋਈ ਹੈ, ਜਿਸ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਦੀ ਦੇਸ਼ਬੰਦੀ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਨੂੰ ਘਰ ਵਿਚ ਰਹਿਣ ਦੀ ਅਪੀਲ ਕੀਤੀ ਹੈ।  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News