''ਬਾਹੂਬਲੀ'' ਤੋਂ ''ਸਾਹੋ'' ਲਈ ਇੰਝ ਘਟਾਇਆ ਪ੍ਰਭਾਸ ਨੇ 10 ਕਿਲੋ ਭਾਰ

8/22/2019 10:40:37 AM

ਮੁੰਬਈ (ਬਿਊਰੋ) : ਸੁਪਰਸਟਾਰ ਪ੍ਰਭਾਸ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸਾਹੋ' ਨੂੰ ਲੈ ਕੇ ਸੁਰਖੀਆਂ 'ਚ ਹਨ। 'ਬਾਹੂਬਲੀ' ਤੋਂ ਬਾਅਦ ਖੂਬ ਤਾਰੀਫਾਂ ਬੋਟਰਨ ਮਗਰੋਂ ਹੁਣ ਪ੍ਰਭਾਸ 'ਸਾਹੋ' ਨਾਲ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਇਸ ਫਿਲਮ ਲਈ ਪ੍ਰਭਾਸ ਨੇ ਕਾਫੀ ਮਿਹਨਤ ਕੀਤੀ ਹੈ। ਉਨ੍ਹਾਂ ਨੇ ਜਿਮ 'ਚ ਪਸੀਨਾ ਵਹਾਉਣ ਦੇ ਨਾਲ ਸਟ੍ਰੈਸ ਬਸਟਰ ਸੈਸ਼ਨ ਵੀ ਲਿਆ। ਪ੍ਰਭਾਸ ਦੇ ਟਰੇਨਰ ਨੇ ਉਨ੍ਹਾਂ ਦੇ ਵਰਕਆਊਟ ਟਰੇਨਿੰਗ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਪ੍ਰਭਾਸ ਦੇ ਟਰੇਨਰ ਲਕਸ਼ਮਣ ਰੈਡੀ ਨੇ ਕਿਹਾ ਕਿ ''ਪ੍ਰਭਾਸ ਨੇ 'ਬਾਹੂਬਲੀ' ਦੇ ਲੁੱਕ ਤੋਂ 'ਸਾਹੋ' ਦੀ ਲੁੱਕ ਲਈ ਕਾਫੀ ਮਿਹਨਤ ਕੀਤੀ ਹੈ। ਇਸ ਦੌਰਾਨ ਉਸ ਨੇ ਆਪਣਾ 10 ਕਿਲੋ ਵਜ਼ਨ ਘੱਟ ਕੀਤਾ ਹੈ। 

Related image

ਦੱਸਣਯੋਗ ਹੈ ਕਿ ਲਕਸ਼ਮਣ ਰੈਡੀ ਨੇ ਇਹ ਵੀ ਕਿਹਾ ਕਿ , 'ਫਿਲਮ 'ਸਾਹੋ' ਲਈ ਪ੍ਰਭਾਸ ਨੂੰ 10 ਕਿਲੋ ਵਜ਼ਨ ਘੱਟ ਕਰਨਾ ਸੀ, ਜਿਸ ਲਈ ਉਨ੍ਹਾਂ ਨੇ ਘੰਟਿਆਂ ਕਾਰਡੀਓ ਸੈਸ਼ਨ ਕੀਤਾ। ਇਸ 'ਚ ਸਵੀਮਿੰਗ, ਕਾਈਕੀਲਿੰਗ ਤੇ ਵਾਲੀਬਾਲ ਖੇਡਣਾ ਸ਼ਾਮਲ ਹੁੰਦਾ ਸੀ। ਪ੍ਰਭਾਸ ਨੂੰ ਸਪੋਰਟਸ ਖੇਡਣਾ ਕਾਫੀ ਪਸੰਦ ਹੈ।'' ਦੱਸ ਦਈਏ ਕਿ ਪ੍ਰਭਾਸ ਦੀ ਫਿਲਮ 'ਸਾਹੋ' 30 ਅਗਸਤ ਨੂੰ ਰਿਲੀਜ਼ ਹੋ ਰਹੀ ਹੈ, ਜਿਸ 'ਚ ਸ਼ਰਧਾ ਕਪੂਰ ਲੀਡ ਕਿਰਦਾਰ 'ਚ ਐਕਸ਼ਨ ਕਰਦੀ ਨਜ਼ਰ ਆਵੇਗੀ।

Image result for prabhas



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News