ਪ੍ਰਭਾਸ ਕੱਲ ਆਪਣੇ ਪ੍ਰਸ਼ੰਸਕਾਂ ਨੂੰ ਦੇਣਗੇ ਖਾਸ ਸਰਪ੍ਰਾਈਜ਼, ਦੇਖੋ ਵੀਡੀਓ

5/20/2019 4:42:49 PM

ਮੁੰਬਈ(ਬਿਊਰੋ)— 'ਬਾਹੂਬਲੀ' ਤੇ 'ਬਾਹੂਬਲੀ 2' 'ਚ ਆਪਣੇ ਕੰਮ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਚੁੱਕੇ ਅਭਿਨੇਤਾ ਪ੍ਰਭਾਸ ਆਪਣੀ ਨਵੀਂ ਫਿਲਮ 'ਸਾਹੋ' 'ਚ ਨਜ਼ਰ ਆਉਣਗੇ। ਜੋ 15 ਅਗਸਤ, 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਹਾਲ ਹੀ 'ਚ ਪ੍ਰਭਾਸ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਲਿਖਿਆ ਗਿਆ ਹੈ ਕਿ ਕੱਲ ਉਹ ਆਪਣੇ ਪ੍ਰਸ਼ੰਸਕਾਂ ਨੂੰ ਇੰਸਟਾਗ੍ਰਾਮ ਰਾਹੀਂ ਇਕ ਖਾਸ ਤੋਹਫਾ ਦੇਣਗੇ। ਪ੍ਰਭਾਸ ਨੇ ਇਹ ਖਬਰ ਸਾਂਝੀ ਕਰਦੇ ਹੋਏ ਲਿਖਿਆ,''Hello darlings... A surprise coming your way, tomorrow.Stay tuned... #SaahoSurprise''।

 
 
 
 
 
 
 
 
 
 
 
 
 
 

Hello darlings... A surprise coming your way, tomorrow. Stay tuned... #SaahoSurprise

A post shared by Prabhas (@actorprabhas) on May 19, 2019 at 11:31pm PDT


ਇਸ ਨਵੀਂ ਪੋਸਟ ਨੇ ਪ੍ਰਸ਼ੰਸਕਾਂ 'ਚ ਉਤਸੁਕਤਾ ਪੈਦਾ ਕਰ ਦਿੱਤੀ ਹੈ। ਪ੍ਰਭਾਸ ਦੇ ਫੈਨਜ਼ ਇਸ ਪੋਸਟ ਨੂੰ ਲੈ ਕੇ ਵੱਖ-ਵੱਖ ਅੰਦਾਜ਼ੇ ਲਗਾਉਂਦੇ ਦਿਖਾਈ ਦੇ ਰਹੇ ਹਨ। ਜਿੱਥੇ ਪ੍ਰਸ਼ੰਸਕ ਇਹ ਸੋਚ ਰਹੇ ਹਨ ਕਿ ਕੱਲ 'ਸ਼ੇਡਸ ਆਫ ਸਾਹੋ' ਦਾ ਨਵਾਂ ਵੀਡੀਓ ਰਿਲੀਜ਼ ਹੋ ਰਿਹਾ ਹੈ ਜਾਂ ਫਿਰ ਫਿਲਮ ਦਾ ਨਵਾਂ ਪੋਸਟਰ। ਸਾਊਥ ਸੁਪਰਸਟਾਰ ਪ੍ਰਭਾਸ ਅਤੇ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੀ ਆਗਾਮੀ ਫਿਲਮ 'ਸਾਹੋ' ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਤਿੰਨ ਭਾਸ਼ਾਵਾਂ 'ਚ ਸ਼ੂਟ ਕੀਤਾ ਜਾ ਰਿਹਾ ਹੈ। 'ਸਾਹੋ' 'ਚ ਪ੍ਰਭਾਸ ਅਤੇ ਸ਼ਰੱਧਾ ਕਪੂਰ ਤੋਂ ਇਲਾਵਾ ਨੀਲ ਨਿਤੀਨ ਮੁਕੇਸ਼, ਜੈੱਕੀ ਸ਼ਰਾਫ, ਮੰਦਿਰਾ ਬੇਦੀ, ਮਹੇਸ਼ ਮਾਂਜਰੇਕਰ ਤੇ ਚੰਕੀ ਪਾਂਡੇ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News