ਬਾਹੂਬਲੀ ਲਈ ਮੈਨੂੰ ਪ੍ਰਭਾਸ ਤੋਂ ਬਿਹਤਰ ਕੋਈ ਨਹੀਂ ਮਿਲ ਸਕਦਾ ਸੀ : ਐੱਸ. ਐੱਸ. ਰਾਜਾਮੌਲੀ

12/28/2018 4:50:21 PM

ਮੁੰਬਈ (ਬਿਊਰੋ)— ਹਾਲ ਹੀ 'ਚ ਐੱਸ. ਐੱਸ. ਰਾਜਾਮੌਲੀ ਇਕ ਟਾਕ ਸ਼ੋਅ 'ਚ ਨਜ਼ਰ ਆਏ ਸਨ, ਜਿਥੇ ਉਹ ਦਿਲ ਖੋਲ੍ਹ ਕੇ ਆਪਣੇ ਸੁਪਰਸਟਰਾਰ ਪ੍ਰਭਾਸ ਬਾਰੇ ਗੱਲ ਕਰਦੇ ਨਜ਼ਰ ਆਏ। ਜਦੋਂ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਕੋਲੋਂ ਪੁੱਛਿਆ ਗਿਆ ਕਿ ਜੇਕਰ ਉਹ ਪ੍ਰਭਾਸ ਨਹੀਂ ਤਾਂ ਪ੍ਰਭਾਸ ਦੀ ਭੂਮਿਕਾ 'ਚ ਬਾਹੂਬਲੀ ਦੇ ਰੂਪ 'ਚ ਕਿਸ ਨੂੰ ਕਾਸਟ ਕਰਨਗੇ? ਜਿਸ 'ਤੇ ਨਿਰਦੇਸ਼ਕ ਨੇ ਜਵਾਬ ਦਿੱਤਾ, 'ਮੈਨੂੰ ਨਹੀਂ ਲੱਗਦਾ ਕਿ ਬਾਹੂਬਲੀ ਲਈ ਮੈਨੂੰ ਪ੍ਰਭਾਸ ਤੋਂ ਬਿਹਤਰ ਕੋਈ ਮਿਲ ਸਕਦਾ ਸੀ।'

ਇਥੋਂ ਤਕ ਕਿ ਰਾਣਾ ਡੱਗੂਬਾਤੀ ਨੂੰ ਵੀ ਅਜਿਹਾ ਹੀ ਮਹਿਸੂਸ ਹੋਇਆ, ਜਿਸ 'ਤੇ ਉਸ ਨੇ ਕਿਹਾ, 'ਕੋਈ ਵੀ ਬਾਹੂਬਲੀ ਨਹੀਂ ਬਣ ਸਕਦਾ ਹੈ।' ਟੀ. ਵੀ. ਸ਼ੋਅ 'ਚ ਇਹ ਪ੍ਰਭਾਸ ਦੀ ਪਹਿਲੀ ਮੌਜੂਦਗੀ ਸੀ। ਅਭਿਨੇਤਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਸਾਧਾਰਨ ਰੂਪ ਨਾਲ ਇਕ ਬਹੁਤ ਅੰਤਰਮੁਖੀ, ਸ਼ਰਮੀਲਾ ਵਿਅਕਤੀ ਹੈ।

ਸੁਪਰਸਟਾਰ ਪ੍ਰਭਾਸ ਨੇ ਲਗਭਗ ਸਾਢੇ ਚਾਰ ਸਾਲ ਦਾ ਸਮਾਂ ਵਿਸ਼ੇਸ਼ ਰੂਪ ਨਾਲ ਬਾਹੂਬਲੀ ਦੇ ਪ੍ਰਤੀ ਸਮਰਪਿਤ ਕੀਤਾ ਸੀ ਤੇ ਹੁਣ ਬਾਹੂਬਲੀ ਫਰੈਂਚਾਇਜ਼ੀ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਭਾਰਤ 'ਚ ਅਭਿਨੇਤਾ ਦੇ ਫੈਨਜ਼ ਦੀ ਗਿਣਤੀ ਅਣਗਿਣਤ ਹੋ ਗਈ ਹੈ, ਜਦਕਿ 'ਬਾਹੂਬਲੀ : ਦਿ ਬਿਗਨਿੰਗ' ਨੇ ਪ੍ਰਭਾਸ ਨੂੰ ਇਕ ਘਰੇਲੂ ਨਾਂ ਬਣਾ ਦਿੱਤਾ ਸੀ, ਉਥੇ 'ਬਾਹੂਬਲੀ : ਦਿ ਕਨਕਲੂਜ਼ਨ' ਨੇ ਅਭਿਨੇਤਾ ਨੂੰ ਪੈਨ ਇੰਡੀਆ ਸਟਾਰ ਦੇ ਰੂਪ 'ਚ ਸਥਾਪਿਤ ਕਰ ਦਿੱਤਾ ਹੈ। ਆਗਾਮੀ ਰਿਲੀਜ਼ 'ਸਾਹੋ' ਨਾਲ ਪ੍ਰਭਾਸ ਬਾਲੀਵੁੱਡ 'ਚ ਆਪਣਾ ਡੈਬਿਊ ਕਰਨ ਲਈ ਤਿਆਰ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News