'ਅਰਜਨ' ਤੋਂ ਬਾਅਦ ਇਸ ਫਿਲਮ ਨਾਲ ਪੰਜਾਬੀ ਇੰਡਸਟਰੀ 'ਚ ਪ੍ਰਾਚੀ ਗੱਡੇਗੀ ਝੰਡੇ

9/30/2017 11:47:27 AM

ਨਵੀਂ ਦਿੱਲੀ (ਬਿਊਰੋ)— ਭਾਰਤੀ ਨੈੱਟ ਬਾਲ ਟੀਮ ਦੀ ਸਾਬਕਾ ਕੈਪਟਨ ਪ੍ਰਾਚੀ ਤਹਿਲਾਨ ਆਪਣੇ ਪ੍ਰਸ਼ੰਸਕਾਂ ਲਈ ਨਿਤ ਨਵੇਂ-ਨਵੇਂ ਅਚੰਭੇ ਕਰ ਰਹੀ ਹੈ। ਉਹ ਆਪਣੀ ਪੰਜਾਬੀ ਫਿਲਮ 'ਅਰਜਨ' ਵਿਚ ਸ਼ਾਨਦਾਰ ਪ੍ਰਫਾਰਮੈਂਸ ਦੇਣ ਤੋਂ ਬਾਅਦ ਆਪਣੀ ਕਲਾ, ਯੋਗਤਾ ਅਤੇ ਸ਼ਕਤੀ ਨੂੰ ਸਾਬਤ ਕਰਨ ਲਈ ਇਕ-ਇਕ ਕਦਮ ਬੜੀ ਸਮਝਦਾਰੀ ਨਾਲ ਚੁੱਕ ਰਹੀ ਹੈ।

PunjabKesari

ਸਟਾਰ ਪਲੱਸ 'ਤੇ ਟੀ. ਵੀ. ਸ਼ੋਅ ''ਇਕਿਆਵਨ'' ਵਿਚ ਆਪਣੀ ਉੱਤਮ ਕਲਾ ਦਾ ਪ੍ਰਦਰਸ਼ਨ ਕਰਨ ਤੋਂ ਇਲਾਵਾ ਆਪਣੀ ਦੂਸਰੀ ਪੰਜਾਬੀ ਫਿਲਮ 'ਬੇਲਾਰਸ' ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ। ਉਸ ਦੇ ਭਰਪੂਰ ਰੁਝੇਵਿਆਂ ਦੇ ਸ਼ੈਡਿਊਲ ਬਾਰੇ ਟਿੱਪਣੀ ਕਰਦਿਆਂ ਪੀ. ਆਰ. ਓ. ਵਿਪੁਲ ਜੈਨ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਪ੍ਰਾਚੀ ਸੱਚਮੁਚ ਆਪਣੇ ਜੀਵਨ ਦੇ ਪੜਾਅ ਵਿਚ ਬਹੁਤ ਆਨੰਦ ਮਾਣ ਰਹੀ ਹੈ।

PunjabKesari

ਉਹ ਆਪਣੇ ਸ਼ੂਟਿੰਗ ਦੇ ਭਰਪੂਰ ਰੁਝੇਵਿਆਂ ਵਿਚ ਕੁਝ ਸਮਾਂ ਵਿਸ਼ੇਸ਼ ਉਤਸਵਾਂ ਲਈ ਵੀ ਕੱਢ ਲੈਂਦੀ ਹੈ। ਉਸ ਨੇ ਦੱਸਿਆ ਕਿ 'ਇਕਿਆਵਨ' ਵਿਚਲੇ ਇਕ ਗੀਤ ਨੂੰ ਜਦੋਂ ਫਿਲਮਾਇਆ ਗਿਆ ਤਾਂ ਇਹ ਦਿਨ ਬਹੁਤ ਵਧੀਆ ਰਿਹਾ। ਪ੍ਰਾਚੀ ਨੇ ਦੱਸਿਆ ਕਿ ਸ਼ੂਟਿੰਗ ਦੌਰਾਨ ਹਰ ਰੋਜ਼ ਉਹ ਨਵੀਂ ਤੋਂ ਨਵੀਂ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ ਤੇ ਸਤੰਬਰ 11 ਦਾ ਦਿਨ ਕਿਵੇਂ ਇਕ ਵੱਖਰਾ ਤੇ ਯਾਦਗਾਰ ਹੋ ਹੋ ਗਿਆ।

PunjabKesari

ਉਸ ਦਾ ਕਹਿਣਾ ਹੈ, ''ਮੈਨੂੰ ਨਹੀਂ ਪਤਾ ਕਿ ਮੈਂ ਕੀ ਕਹਾਂ, ਇਹ ਇਕ ਸੰਯੋਗ ਹੀ ਹੈ, ''ਅਰਜਨ'' ਦਾ ਟੀ. ਵੀ. ਪ੍ਰੀਮੀਅਰ ਅਤੇ ਮੇਰੀ ਫਿਲਮ 'ਬੇਲਾਰਸ' ਦਾ ਟ੍ਰੇਲਰ ਇਕੋ ਹੀ ਦਿਨ ਆਏ- ਉਹ ਹੈ 11 ਸਤੰਬਰ।'' ਉਸ ਨੇ ਕਿਹਾ ਕਿ 'ਇਕਿਆਵਨ' ਦੇ ਐਂਟਰੀ ਗਾਣੇ ਦੀ ਸ਼ੂਟਿੰਗ, ਦੱਖਣ ਵਿਚ ਸਾੜ੍ਹੀ ਟੀ. ਵੀ. ਸੀ ਦੇ ਰਿਲੀਜ਼ ਹੋਣ ਅਤੇ ਮੇਰੇ ਕੋ-ਸਟਾਰ ਨਮੀਸ਼ ਦਾ ਜਨਮ ਦਿਨ ਇਕ ਹੀ ਦਿਨ ਹੋਣਾ ਮੇਰੇ ਲਈ ਸੁਭਾਗ ਦੀ ਗੱਲ ਹੈ।

PunjabKesari

''ਦੀਆ ਔਰ ਬਾਤੀ ਹਮ'' ਦੀ ਪ੍ਰਸਿੱਧ ਕਲਾਕਾਰ ਨੇ ਅੱਗੇ ਦੱਸਿਆ, ''ਮੈਂ ਬਹੁਤ ਉਤਸ਼ਾਹਿਤ ਹਾਂ ਤੇ ਇਸ ਦੇ ਨਾਲ ਹੀ ਮੈਂ ਆਪਣੇ ਆਪ ਨੂੰ ਵਡਭਾਗੀ ਸਮਝ ਰਹੀ ਹਾਂ ਕਿ ਇਕੋ ਸਮੇਂ ਦੋ ਫਿਲਮਾਂ ਵਿਚ ਕੰਮ ਕਰ ਰਹੀ ਹਾਂ।'' ਮੈਂ ਵਧੀਆ ਕਾਰਗੁਜ਼ਾਰੀ ਦੇਣ ਲਈ ਬਹੁਤ ਸਖਤ ਮਿਹਨਤ ਕਰ ਰਹੀ ਹਾਂ ਅਤੇ ਉਮੀਦ ਹੈ ਕਿ ਦੋਵੇਂ ਫਿਲਮਾਂ ਪੰਜ ਮਹੀਨਿਆਂ ਦੇ ਵਕਫੇ ਵਿਚ ਰਿਲੀਜ਼ ਹੋ ਜਾਣਗੀਆਂ।

PunjabKesari

ਮੇਰੇ ਗਿੱਟੇ ਵਿਚ ਸੋਜ ਆਉਣ ਦੇ ਬਾਵਜੂਦ ਮੈਂ ਸਾਰਾ ਦਿਨ ਕੜਕਦੀ ਧੁੱਪ ਵਿਚ ਸ਼ੂਟਿੰਗ ਕਰ ਰਹੀ ਹਾਂ। ਇਕ ਖਿਡਾਰਨ ਦੇ ਤੌਰ 'ਤੇ ਪ੍ਰਾਚੀ ਨੇ ਭਾਰੀ ਜੱਦੋ-ਜਹਿਦ ਅਤੇ ਭਰਪੂਰ ਯਤਨਾਂ ਨਾਲ ਹਰ ਉਤਾਰ-ਚੜ੍ਹਾਅ ਦਾ ਸਾਹਮਣਾ ਕੀਤਾ ਹੈ।

PunjabKesari PunjabKesari PunjabKesari PunjabKesari 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News