ਪੰਜਾਬੀ ਸਿਨੇਮਾ ''ਚ ਅਭਿਨੈ ਨਾਲ ਛਾਪ ਛੱਡਣ ਵਾਲੀ ਪ੍ਰਾਚੀ ਤਹਿਲਾਨ ਹੁਣ ਇਸ ਸ਼ੋਅ ''ਚ ਆਵੇਗੀ ਨਜ਼ਰ

10/10/2017 4:52:02 PM

ਮੁੰਬਈ(ਬਿਊਰੋ)— ਖੇਡ ਜਗਤ 'ਚ ਕਦੇ ਨਾ ਮਿਟਣ ਵਾਲੀ ਛਾਪ ਛੱਡਣ ਤੋਂ ਬਾਅਦ ਅਭਿਨੈ ਦੀ ਦੁਨੀਆ 'ਚ ਕਦਮ ਰੱਖਣ ਵਾਲੀ ਸਟਰ ਪਲੱਸ ਦੇ ਮਸ਼ਹੂਰ ਟੀ. ਵੀ. ਸੀਰੀਅਲ 'ਦੀਆ ਔਰ ਬਾਤੀ ਹਮ' ਦੀ ਅਦਾਕਾਰਾ ਤੇ ਪੰਜਾਬੀ ਇੰਡਸਟਰੀ ਦੀ ਸ਼ਾਨ ਪ੍ਰਾਚੀ ਤਹਿਲਾਨ ਫਿਲਮੀ ਦੁਨੀਆ 'ਚ ਅੱਗੇ ਵਧ ਰਹੀ ਹੈ।

PunjabKesari

ਪਿਛਲੇ ਸਾਲ ਪ੍ਰਾਚੀ ਤਹਿਲਾਨ ਨੇ ਪੰਜਾਬੀ ਰੋਸ਼ਨ ਪ੍ਰਿੰਸ ਨਾਲ ਫਿਲਮ 'ਅਰਜਨ' ਨਾਲ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ ਸੀ। ਫਿਲਮ ਅਲੋਚਕਾਂ ਨੇ ਪ੍ਰਾਚੀ ਦੇ ਅਭਿਨੈ ਨੂੰ ਖੂਬ ਪਸੰਦ ਕੀਤਾ ਸੀ।

PunjabKesari
ਦੱਸਣਯੋਗ ਹੈ ਕਿ ਪ੍ਰਾਚੀ ਤਹਿਲਾਨ ਦੀ ਦੂਜੀ ਫਿਲਮ 'ਬੇਲਾਰਸ', ਜੋ ਬਿਨੂੰ ਢਿੱਲੋਂ ਨਾਲ ਹੈ। ਇਹ ਫਿਲਮ 6 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ।

PunjabKesari

ਇਸ ਤੋਂ ਇਲਾਵਾ ਪ੍ਰਾਚੀ ਤਹਿਲਾਨ ਸਟਾਰ ਪਲੱਸ ਦੇ ਸ਼ੋਅ 'ਇਸ਼ਕਬਾਜ਼' 'ਚ ਵੀ ਮੁੱਖ ਭੂਮਿਕਾ ਨਿਭਾਉਣ ਵਾਲੀ ਹੈ। ਇਨੀ ਦਿਨੀਂ ਪ੍ਰਾਚੀ ਤਹਿਲਾਨ ਟੀ. ਵੀ. ਸ਼ੋਅ 'ਇਸ਼ਕਬਾਜ਼' 'ਚ ਰੁੱਝੀ ਹੋਈ ਹੈ।  

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News