ਜਰਮਨ ਸ਼ੈਫਰਡ ਨੇ ਬੀਨੂੰ ਢਿੱਲੋਂ ਦੀ ਅਦਾਕਾਰਾ 'ਤੇ ਸ਼ੂਟਿੰਗ ਦੌਰਾਨ ਕੀਤਾ ਭਿਆਨਕ ਹਮਲਾ

4/4/2018 4:55:39 PM

ਮੁੰਬਈ(ਬਿਊਰੋ)— ਪੰਜਾਬੀ ਇੰਡਸਟਰੀ ਦੀ ਸ਼ਾਨ ਪ੍ਰਾਚੀ ਤਹਿਲਾਨ ਫਿਲਮੀ ਦੁਨੀਆ 'ਚ ਲਗਾਤਾਰ ਅੱਗੇ ਵਧ ਰਹੀ ਹੈ। ਪਿਛਲੇ ਸਾਲ ਪ੍ਰਾਚੀ ਤਹਿਲਾਨ ਨੇ ਪੰਜਾਬੀ ਰੋਸ਼ਨ ਪ੍ਰਿੰਸ ਨਾਲ ਫਿਲਮ 'ਅਰਜਨ' ਨਾਲ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ ਸੀ। ਫਿਲਮ ਅਲੋਚਕਾਂ ਨੇ ਪ੍ਰਾਚੀ ਦੇ ਅਭਿਨੈ ਨੂੰ ਖੂਬ ਪਸੰਦ ਕੀਤਾ ਸੀ। ਇਸ ਤੋਂ ਬਾਅਦ ਪ੍ਰਾਚੀ ਤਹਿਲਾਨ ਦੀ ਦੂਜੀ ਫਿਲਮ 'ਬੇਲਾਰਸ' ਆਈ, ਜੋ ਬਿਨੂੰ ਢਿੱਲੋਂ ਨਾਲ ਸੀ। ਇਸ ਫਿਲਮ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਹਾਲ ਹੀ 'ਚ ਖਬਰ ਆਈ ਹੈ ਕਿ 'ਇਕੀਆਵਨ' 'ਚ ਮੁੱਖ ਭੂਮਿਕਾ ਨਿਭਾਉਣ ਵਾਲੀ ਪ੍ਰਾਚੀ ਤਹਿਲਾਨ ਨੂੰ ਸੈੱਟ 'ਤੇ ਸ਼ੂਟਿੰਗ ਦੌਰਾਨ ਕੁੱਤੇ ਨੇ ਕੱਟ ਲਿਆ।
PunjabKesari
ਐਕਟਿੰਗ ਲਈ ਪੈਸ਼ੇਨੇੱਟ ਤੇ ਹਾਰਡਵਰਕਿੰਗ ਅਦਾਕਾਰਾ ਪ੍ਰਾਚੀ ਨੇ ਇਸ ਦੌਰਾਨ ਆਪਣੇ ਹਥ 'ਚ ਡੰਡਾ ਫੜ੍ਹ ਕੇ ਕੁੱਤੇ ਨੂੰ ਕੁੱਟ ਕੇ ਭਜਾ ਦਿੱਤਾ। ਦੱਸ ਦੇਈਏ ਕਿ ਸੀਰੀਅਲ ਦੇ ਇਕ ਸੀਨ ਨੂੰ ਸ਼ੂਟ ਕਰਨ ਲਈ ਪ੍ਰਾਚੀ ਨੂੰ ਜਰਮਨ ਸ਼ੈਫਰਡ ਕੁੱਤੇ ਨਾਲ ਫਿਲਮਾਉਣਾ ਸੀ ਪਰ ਇਸ ਦੌਰਾਨ ਇਹ ਘਟਨਾ ਘਟੀ। ਅਚਾਨਕ ਕੁੱਤਾ ਪ੍ਰਾਚੀ ਦੇ ਪਿੱਛੇ ਪੈ ਗਿਆ ਤੇ ਉਸ ਨੂੰ ਵੱਡਣਾ ਸ਼ੁਰੂ ਕਰ ਦਿੱਤਾ। ਅਜਿਹੇ 'ਚ ਪ੍ਰਾਚੀ ਨੇ ਆਪਣੇ ਬਚਾਅ ਲਈ ਕੁੱਤੇ ਦਾ ਸਾਹਮਣਾ ਕੀਤਾ। ਉਸ ਨੇ ਡੰਡੇ ਨਾਲ ਕੁੱਤੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਹ ਭੱਜ ਗਿਆ।
PunjabKesari
ਇਸ ਘਟਨਾ ਬਾਰੇ ਪ੍ਰਾਚੀ ਨੇ ਦੱਸਿਆ, ''ਕੁੱਤੇ ਨੇ ਮੇਰੀਆਂ ਲੱਤਾਂ 'ਤੇ ਹਮਲਾ ਕੀਤਾ ਤੇ ਡੰਡਾ/ਸੋਟੀ ਚੁੱਕਣ ਦੇ ਚੱਕਰ 'ਚ ਕੁੱਤੇ ਨੇ ਮੈਨੂੰ ਬੁਰੀ ਤਰ੍ਹਾਂ ਵੱਡ ਲਿਆ।'' ਪ੍ਰਾਚੀ ਨੂੰ ਕੁੱਟੇ ਦੇ ਵੱਡਣ ਤੋਂ ਤੁਰੰਤ ਬਾਅਦ ਡਾਕਟਰ ਕੋਲ ਲਿਜਾਇਆ ਗਿਆ। ਡਾਕਟਰ ਨੇ ਪ੍ਰਾਚੀ ਦੇ ਦੋ ਇਨਜੈਕਸ਼ਨ/ਟੀਕੇ ਲਾਏ। ਇੰਨਾਂ ਹੀ ਨਹੀਂ ਡਾਕਰਟ ਨੇ ਉਸ 5 ਹੋਰ ਟੀਕੇ ਲਵਾਉਣ ਦੀ ਸਲਾਹ ਦਿੱਤੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News