ਤਸਵੀਰ ''ਚ ਮਾਸੂਮ ਦਿਸਣ ਵਾਲੀ ਨੰਨ੍ਹੀ ਬੱਚੀ ਹੈ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ

8/2/2019 3:51:44 PM

ਜਲੰਧਰ (ਬਿਊਰੋ) — ਸੋਹਣੀ ਸੁਨੱਖੀ ਮੁਟਿਆਰ ਪ੍ਰਾਚੀ ਤਹਿਲਾਨ ਹਮੇਸ਼ਾ ਹੀ ਆਪਣੀ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ, ਪ੍ਰਾਚੀ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਬਚਪਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਾਫੀ ਕਿਊਟ ਲੱਗ ਰਹੀ ਹੈ।

PunjabKesari

ਇਸ ਤਸਵੀਰ 'ਚ ਪ੍ਰਾਚੀ ਦਾ ਮਸੂਮ ਚਿਹਰਾ ਹਰੇਕ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪ੍ਰਾਚੀ ਨੇ ਕੈਪਸ਼ਨ 'ਚ ਲਿਖਿਆ 'Any guesses what my age was in this picture ? '। 

PunjabKesari
ਦੱਸ ਦਈਏ ਕਿ ਪ੍ਰਾਚੀ ਤਹਿਲਾਨ ਨੇ 'ਅਰਜਣ' ਤੇ 'ਬੇਲਾਰਸ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਵੀ ਕਰ ਚੁੱਕੀ ਹੈ। 'ਅਰਜਣ' ਫਿਲਮ 'ਚ ਪ੍ਰਾਚੀ ਦੀ ਜੋੜੀ ਰੌਸ਼ਨ ਪ੍ਰਿੰਸ ਨਾਲ ਅਤੇ 'ਬੇਲਾਰਸ' ਫਿਲਮ 'ਚ ਬੀਨੂੰ ਢਿੱਲੋਂ ਨਾਲ ਜੋੜੀ ਦੇਖਣ ਨੂੰ ਮਿਲੀ ਸੀ।

PunjabKesari

ਦੋਵੇਂ ਫਿਲਮਾਂ 'ਚ ਪ੍ਰਾਚੀ ਦੀ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਹੀ ਪ੍ਰਾਚੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਗਿਆ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News