ਸੁਸ਼ਮਿਤਾ ਸੇਨ ਨਾਲ ਪ੍ਰਾਚੀ ਤਹਿਲਾਨ ਦੀ ਤੁਲਨਾ, ਦੱਸਿਆ ਹੁਣ ਤੱਕ ਵਿਆਹ ਨਾ ਹੋਣ ਦਾ ਰਾਜ਼

10/27/2017 3:51:19 PM

ਜਲੰਧਰ(ਬਿਊਰੋ)— ਟੀ. ਵੀ. ਇੰਡਸਟਰੀ ਤੋਂ ਪਾਲੀਵੁੱਡ ਦਾ ਸਫਰ ਤਹਿ ਕਰਨ ਵਾਲੀ ਅਦਾਕਾਰਾ ਪ੍ਰਾਚੀ ਤਹਿਲਾਨ ਆਪਣੇ ਨਵੇਂ ਸ਼ੋਅ 'ਇਸ਼ਕਬਾਜ਼' ਦੇ ਪ੍ਰਮੋਸ਼ਨ ਲਈ ਬੁੱਧਵਾਰ ਨੂੰ ਰਾਜਧਾਨੀ ਪਹੁੰਚੀ ਸੀ। ਇਸ ਦੌਰਾਨ ਇਕ ਖਾਸ ਗੱਲਬਾਤ ਕੀਤੀ। ਪ੍ਰਾਚੀ ਦੀ ਖਾਸ ਗੱਲ ਇਹ ਹੈ ਕਿ ਉਹ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਤੋਂ ਵੀ ਜ਼ਿਆਦਾ ਲੰਬੀ ਹੈ।

PunjabKesari

ਸੁਸ਼ਮਿਤਾ ਦੀ ਹਾਈਟ 5.9 ਹੈ ਜਦੋਂ ਕਿ ਪ੍ਰਾਚੀ ਦੀ 6 ਫੀਟ। ਇਸ ਦੌਰਾਨ ਉਸ ਨੇ ਕਿਹਾ, ''ਲੋਕ ਮੈਨੂੰ ਪੂਜਾ ਬੱਤਰਾ ਤੇ ਦੀਪਿਕਾ ਨਾਲ ਹਾਈਟ 'ਚ ਤੁਲਨਾ ਕਰਦੇ ਹਨ। ਸਾਲ 2016 'ਚ ਮਾਂ ਮੇਰੇ ਵਿਆਹ ਲਈ ਪਰੇਸ਼ਾਨ ਸੀ। ਜੋ ਵੀ ਲੜਕੇ ਮਿਲਦੇ ਸਨ, ਉਹ ਮੇਰੇ ਤੋਂ ਹਾਈਟ 'ਚ ਕਾਫੀ ਛੋਟੇ ਸਨ। ਇਸ ਨਹੀਂ ਹੋ ਸਕਿਆ ਵਿਆਹ। ਹੁਣ ਫਿਲਹਾਲ ਪੂਰਾ ਫੋਕਸ ਕਰੀਅਰ 'ਤੇ ਹੈ।

PunjabKesari
ਨਹੀਂ ਦਿੱਤਾ ਕੋਈ ਆਡੀਸ਼ਨ, ਸੀਰੀਅਲ ਤੋਂ ਬਾਅਦ ਮਿਲੀਆਂ ਫਿਲਮਾਂ
ਆਡੀਸ਼ਨ ਤਾਂ ਮੈਂ ਕਦੀ ਨਹੀਂ ਦੇ ਸਕੀ, ਕਿਉਂਕਿ ਐਕਟਿੰਗ ਕਦੇ ਨਹੀਂ ਕੀਤੀ। ਫਿਰ ਮੈਨੂੰ ਬੋਲਿਆ ਜਾਂਦਾ ਸੀ ਕਿ 2 ਦਿਨਾਂ 'ਚ ਤੁਹਾਨੂੰ ਦਿੱਲੀ ਤੋਂ ਮੁੰਬਈ ਸ਼ਿਫਟ ਹੋਣਾ ਹੈ। ਪ੍ਰਾਚੀ ਤਹਿਲਾਨ ਨੇ ਆਪਣੇ ਬਾਰੇ ਦੱਸਦੇ ਹੋਏ ਕਿਹਾ, ''ਮੇਰਾ ਜਨਮ ਦਿੱਲੀ 'ਚ ਹੋਇਆ। ਮਾਂ ਪੂਨਮ ਤਹਿਲਾਨ ਹਾਊਸਵਾਈਫ ਹੈ।

PunjabKesari

ਨਰਿੰਦਰ ਕੁਮਾਰ ਦਾ ਟ੍ਰਾਂਸਪੋਰਟ ਦਾ ਬਿਜ਼ਨੈੱਸ ਹੈ, ਇਕ ਛੋਟਾ ਭਰਾ ਹੈ ਸਾਹਿਲ ਤਹਿਲਾਨ, ਜੋ ਸਿਵਿਲ ਇੰਜੀਨੀਅਰ ਹੈ। ਮੈਂ ਆਈ. ਐੱਮ. ਟੀ. ਗਜਿਆਬਾਦ ਤੋਂ ਐੱਮ. ਬੀ. ਏ. ਕੀਤੀ ਹੈ।'' ਮੈਂ ਫਿਲਮੀ ਸਫਰ ਬਾਰੇ ਕਦੇ ਸੋਚਿਆ ਨਹੀਂ ਸੀ। ਇਹ ਸਭ ਕੁਝ ਅਚਾਨਕ ਹੋਇਆ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਜ਼ਿੰਦਗੀ 'ਚ ਇਸ ਤਰ੍ਹਾਂ ਬਦਲਾਅ ਆਵੇਗਾ ਕਿ ਲੋਕ ਮੈਨੂੰ ਫ਼ਿਲਮ ਸਕਰੀਨ 'ਤੇ ਦੇਖਣਗੇ।

PunjabKesari
ਕਾਮਨ ਵੈਲਥ ਗੇਮ 'ਚ ਇੰਡੀਆ ਦੀ ਨੌਜਵਾਨ ਕਪਤਾਨ  
ਬਚਪਨ ਤੋਂ ਹੀ ਮੇਰਾ ਧਿਆਨ ਸਿਰਫ਼ ਖੇਡਾਂ ਵੱਲ ਰਿਹਾ ਹੈ। 13 ਸਾਲ ਦੀ ਉਮਰ 'ਚ ਮੈਂ ਗਰਾਉਂਡ ਜਾਣ ਲੱਗੀ ਸੀ। ਬਾਸਕਟਬਾਲ ਤੇ ਨੈਟਬਾਲ ਹੀ ਮੇਰੀ ਜ਼ਿੰਦਗੀ ਸੀ। 10 ਸਾਲ ਮੈਂ ਬਾਸਕਟਬਾਲ ਦੀ ਖਿਡਾਰਨ ਰਹੀ। ਚਾਰ ਸਾਲ ਮੈਂ ਇੰਡੀਆ ਟੀਮ ਲਈ ਨੈਟਬਾਲ ਖੇਡੀ। ਸਾਲ 2010 'ਚ ਕਾਮਨਵੈਲਥ ਖੇਡਾਂ 'ਚ ਮੇਰੀ ਕਪਤਾਨੀ ਹੇਠ ਹੀ ਭਾਰਤੀ ਨੈਟਬਾਲ ਟੀਮ ਨੇ ਹਿੱਸਾ ਲਿਆ ਸੀ। ਸਾਲ 2011 'ਚ ਹੋਈਆਂ ਦੱਖਣ ਏਸ਼ੀਅਨ ਖੇਡਾਂ 'ਚ ਵੀ ਮੇਰੀ ਕਪਤਾਨੀ ਹੇਠ ਹੀ ਭਾਰਤੀ ਨੈਟਬਾਲ ਟੀਮ ਨੇ ਤਮਗਾ ਜਿੱਤਿਆ ਸੀ। ਉਸ ਵੇਲੇ ਕੋਈ ਨਹੀਂ ਸੋਚ ਸਕਦਾ ਸੀ ਕਿ ਦਿੱਲੀ ਦੀ ਇਹ ਖਿਡਾਰਨ ਕੁੜੀ ਇਕ ਦਿਨ ਹੀਰੋਇਨ ਬਣੇਗੀ। ਮੈਂ ਆਪਣੀ ਜ਼ਿੰਦਗੀ 'ਚ ਵਿਅਸਥ ਸੀ।

PunjabKesari
ਹਾਈਟ ਕਾਰਨ ਮਿਲੀ ਟੀ. ਵੀ. 'ਚ ਐਂਟਰੀ
ਟੀ. ਵੀ. ਇੰਡਸਟਰੀ 'ਚ ਮੇਰਾ ਡੈਬਿਊ ਜਨਵਰੀ 2015 'ਚ ਹੋਇਆ। ਸਟਾਰ ਪਲੱਸ ਟੀਵੀ ਚੈਨਲ ਤੋਂ ਸੀਰੀਅਲ 'ਦੀਆ ਔਰ ਬਾਤੀ ਹਮ' ਨਾਲ ਕੀਤੀ ਸੀ। ਇਕ ਦਿਨ ਇਸ ਸੀਰੀਅਲ ਦੇ ਕਲਾਤਮਿਕ ਨਿਰਦੇਸ਼ਕ ਸ਼ਵੇਤਾ ਬਿਸਨੋਈ ਦਾ ਫ਼ੋਨ ਆਇਆ। ਉਨ੍ਹਾਂ ਫ਼ੇਸਬੁੱਕ 'ਤੇ ਮੇਰੀਆਂ ਤਸਵੀਰਾਂ ਦੇਖੀਆਂ ਸਨ। ਉਹਨਾਂ ਮੈਨੂੰ ਇਹ ਸੀਰੀਅਲ ਕਰਨ ਦੀ ਆਫ਼ਰ ਦਿੱਤੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News