ਬਿੱਗ ਬੌਸ ਮੁੜ ਮੁਸ਼ਕਿਲਾਂ ’ਚ, ਸੂਚਨਾ ਪ੍ਰਸਾਰਣ ਮੰਤਰੀ ਨੇ ਦਿੱਤਾ ਅਹਿਮ ਬਿਆਨ

10/20/2019 9:57:40 AM

ਮੁੰਬਈ(ਬਿਊਰੋ)-  ਛੋਟੇ ਪਰਦੇ ਦੇ ਵਿਵਾਧਿਤ ਰਿਐਲਿਟੀ ਟੀ.ਵੀ. ਸ਼ੋਅ ਬਿੱਗ ਬੌਸ ਦਾ ਕਾਫੀ ਜ਼ਿਆਦਾ ਵਿਰੋਧ ਹੋਣ ਤੋਂ ਬਾਅਦ ਹੁਣ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਭਰੋਸਾ ਦਿਵਾਇਆ ਹੈ ਕਿ ਮੰਤਰਾਲਾ ਇਸ ਮਾਮਲੇ ‘ਤੇ ਧਿਆਨ ਦੇਵੇਗਾ। ਕਲਰਸ ਟੀ.ਵੀ. 'ਤੇ ਆਉਣ ਵਾਲੇ ਇਸ ਸ਼ੋਅ 'ਤੇ ਪਾਬੰਦੀ ਲਗਾਉਣ ਲਈ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਕੈਂਪੇਨ ਚਲਾਏ ਜਾ ਰਹੇ ਹਨ। ਸ਼ੋਅ ਦੇ ਪਹਿਲੇ ਐਪੀਸੋਡ ਤੋਂ ਹੀ ਲੋਕ ਇਸ ਸ਼ੋਅ ਦਾ ਵਿਰੋਧ ਕਰ ਰਹੇ ਹਨ। ਸ਼ੁਰੂਆਤ ਵਿਚ ਦੋ ਲੋਕਾਂ ਨੂੰ ਬੈੱਡ ਸ਼ੇਅਰ ਕਰਨ ਸੀ, ਜਿਸ 'ਤੇ ਕਾਫੀ ਵਿਵਾਦ ਹੋਇਆ। ਇਨ੍ਹਾਂ ਵਿਚੋਂ ਕੁਝ ਬਿਸਤਰੇ ਅਜਿਹੇ ਵੀ ਸਨ, ਜਿਸ ’ਚ ਲੜਕੇ ਤੇ ਲੜਕੀਆਂ ਨੂੰ ਇਕੱਠੇ ਸੌਣਾ ਸੀ। ਲੋਕਾਂ ਨੇ ਸ਼ੋਅ 'ਤੇ ਲਵ ਜੇਹਾਦ ਤੇ ਅਸ਼ਲੀਲਤਾ ਫੈਲਾਉਣ ਵਰਗੇ ਗੰਭੀਰ ਦੋਸ਼ ਲਗਾਏ। ਇਸ ਤੋਂ ਬਾਅਦ, ਬਿੱਗ ਬੌਸ ਨੇ ਸ਼ੋਅ ਦੇ ਨਿਯਮਾਂ ਨੂੰ ਬਦਲ ਦਿੱਤਾ।
PunjabKesari
ਹਾਲ ਹੀ ਵਿਚ ਇਕ ਪ੍ਰੈੱਸ ਕਾਨਫਰੰਸ ਵਿਚ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਅਸੀਂ ਮੰਤਰਾਲੇ ਨੂੰ ਕਿਹਾ ਹੈ ਕਿ ਬਿੱਗ ਬੌਸ ਵਿਰੁੱਧ ਆ ਰਹੀਆਂ ਸ਼ਿਕਾਇਤਾਂ ਵੱਲ ਧਿਆਨ ਦਿੱਤਾ ਜਾਏ। ਲੋਕ ਇਸ ਸ਼ੋਅ ਤੇ ਕਲਰਜ਼ ਟੀ. ਵੀ. 'ਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ, ਲੋਕ ਵੱਖ ਵੱਖ ਤਰੀਕਿਆਂ ਨਾਲ ਸ਼ੋਅ ਬਾਰੇ ਕਈ ਕੁਝ ਲਿਖ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News