ਸਲਮਾਨ ਖਾਨ ਦੀ ਇਸ ਨਵੀਂ ਹੀਰੋਇਨ ਦੇ ਸੋਸ਼ਲ ਮੀਡੀਆ ''ਤੇ ਚਰਚੇ
9/17/2018 5:22:25 PM
ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਕਸਰ ਨਵੀਆਂ ਅਭਿਨੇਤਰੀਆਂ ਨੂੰ ਬਾਲੀਵੁੱਡ 'ਚ ਲਾਂਚ ਕਰਨ ਲਈ ਜਾਣੇ ਜਾਂਦੇ ਹਨ।
ਕੈਟਰੀਨਾ ਕੈਫ, ਸੋਨਾਕਸ਼ੀ ਸਿਨਹਾ, ਜੈਕਲੀਨ ਵਰਗੀਆਂ ਕਈ ਹਸੀਨਾਵਾਂ ਨੂੰ ਉਨ੍ਹਾਂ ਨੇ ਬਾਲੀਵੁੱਡ 'ਚ ਪਛਾਣ ਦਿਵਾਈ ਹੈ।
ਹੁਣ ਇਸ ਸੂਚੀ 'ਚ ਇਕ ਹੋਰ ਨਾਂ ਜੁੜ ਗਿਆ ਹੈ। ਇਹ ਨਵਾਂ ਨਾਂ ਹੈ ਮਸ਼ਹੂਰ ਅਦਾਕਾਰਾ ਨੂਤਨ ਦੀ ਪੋਤੀ ਪ੍ਰਨੂਤਨ ਬਹਿਲ ਦਾ।
ਹੁਣ ਹਾਲ ਹੀ 'ਚ 24 ਸਾਲਾ ਪ੍ਰਨੂਤਨ ਬਹਿਲ ਦੀ ਤਸਵੀਰ ਸਲਮਾਨ ਖਾਨ ਨੇ ਖੁਦ ਆਪਣੇ ਇਸਟਾਗ੍ਰਾਮ 'ਤੇ ਪੋਸਟ ਕਰਦਿਆਂ ਲਿਖਿਆ ਕਿ ਜ਼ਹਿਰੋ ਨੂੰ ਹੀਰੋਇਨ ਮਿਲ ਗਈ। ਜ਼ਹਿਰੋ ਦਾ ਅਸਲ ਨਾਂ ਜ਼ਹੀਰ ਇਕਬਾਲ ਹੈ।
ਮਈ 'ਚ ਸਲਮਾਨ ਨੇ ਇਨ੍ਹਾਂ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਹੁਣ ਜਲਦ ਹੀ ਸਲਮਾਨ ਦੀ 'ਬੇਨਾਮ' ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ, ਜਿਸ 'ਚ ਪ੍ਰਨੂਤਨ ਤੇ ਜ਼ਹਿਰੋ ਲੀਡ ਰੋਲ 'ਚ ਦਿਖਾਈ ਦੇਣਗੇ।
ਇਸ ਫਿਲਮ ਨੂੰ ਸਲਮਾਨ ਖਾਨ ਫਿਲਮਸ ਤੇ ਮੁਰਾਦ ਖੇਤਾਨੀ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ। ਇਹ ਫਿਲਮ ਨੂੰ ਨਿਤਿਨ ਕੱਕੜ ਡਾਇਰੈਕਟ ਕਰਨਗੇ।
ਪ੍ਰਨੂਤਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। 24 ਸਾਲਾ ਪ੍ਰਨੂਤਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਲਮਾਨ ਦੀ ਇਹ ਹੀਰੋਇਨ ਬਾਲੀਵੁੱਡ 'ਚ ਕੀ ਕਮਾਲ ਦਿਖਾਉਂਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ