ਹੱਕ ਦੀ ਲੜਾਈ ਹੈ ਸੰਜੇ ਦੱਤ ਦੀ ਨਵੀਂ ਪਾਲੀਟੀਕਲ ਡਰਾਮਾ ਫਿਲਮ ‘ਪ੍ਰਸਥਾਨਮ’

9/19/2019 8:37:38 AM

ਬਾਲੀਵੁੱਡ ’ਚ ਸਾਊਥ ਦੀਆਂ ਫਿਲਮਾਂ ਦਾ ਅਡੈਪਟੇਸ਼ਨ ਬਹੁਤ ਜ਼ੋਰ ਫੜ ਰਿਹਾ ਹੈ। ਅਡੈਪਟਡ ਫਿਲਮਾਂ ਦੀ ਇਸੇ ਲਿਸਟ ’ਚ ਸ਼ਾਮਲ ਹੋਣ ਜਾ ਰਹੀ ਹੈ ਇਕ ਹੋਰ ਫਿਲਮ ‘ਪ੍ਰਸਥਾਨਮ’। ਇਹ ਫਿਲਮ ਸਾਲ 2010 ’ਚ ਆਈ ਸੁਪਰਹਿਟ ਤੇਲਗੂ ਫਿਲਮ ‘ਪ੍ਰਸਥਾਨਮ’ ਦਾ ਹਿੰਦੀ ਰੀਮੇਕ ਹੈ। ਇਹ ਇਕ ਮਲਟੀ ਸਟਾਰਰ ਫਿਲਮ ਹੈ ਜੋ ਲੰਬੇ ਸਮੇਂ ਬਾਅਦ ਇੰਡਸਟਰੀ ਦੇ ਕੁਝ ਵੱਡੇ ਨਾਂ ਇਕੱਠੇ ਇਕ ਛੱਤ ਹੇਠ ਨਜ਼ਰ ਆਉਣਗੇ।

ਇਸ ਵਿਚ ਜਿਥੇ ਇਕ ਪਾਸੇ ਸੰਜੇ ਦੱਤ ਅਤੇ ਚੰਕੀ ਪਾਂਡੇ ਦੀ ਸੁਪਰਹਿੱਟ ਜੋੜੀ ਦੇਖਣ ਨੂੰ ਮਿਲੇਗੀ, ਉਥੇ ਅਲੀ ਫਜ਼ਲ, ਅਮਾਇਰਾ ਦਸਤੂਰ ਅਤੇ ਸਤਿਆਜੀਤ ਦੁਬੇ ਵਰਗੇ ਯੰਗ ਸਟਾਰਸ ਵੀ ਨਜ਼ਰ ਆਉਣਗੇ। ਫਿਲਮ ’ਚ ਸੰਜੇ ਦੱਤ ਦਾ ਡਾਇਲਾਗ ‘ਪਾਲੀਟਿਕਸ ਸ਼ੇਰ ਦੀ ਸਵਾਰੀ ਹੈ, ਜੇਕਰ ਉੱਤਰ ਗਏ ਤਾਂ ਜਾਨ ਤੋਂ ਹੱਠ ਧੋ ਬੈਠੋਗੇ’ ਬਹੁਤ ਪਾਪੂਲਰ ਹੋ ਰਿਹਾ ਹੈ।

ਪ੍ਰਸਥਾਨਮ ਇਕ ਪਿਤਾ ਅਤੇ ਪੁੱਤਰ ਵਿਚਾਲੇ ਵਿਰਾਸਤ ਦੀ ਲੜਾਈ ਬਾਰੇ ਹੈ। ਫਿਲਮ ਦੀ ਕਹਾਣੀ ਸਨਮਾਨ ਅਤੇ ਵਿਰਾਸਤ ਲਈ ਪਰਿਵਾਰ ਦੀਆਂ ਦੋ ਪੀੜ੍ਹੀਆਂ ਵਿਚਾਲੇ ਟਕਰਾਅ ਬਾਰੇ ਹੈ, ਜੋ ਬੇਹੱਦ ਆਮ ਗੱਲ ਹੈ ਪਰ ਇਹ ਸਿਰਫ ਸਿਆਸਤ ਤਕ ਸੀਮਤ ਨਹੀਂ ਹੈ। ਕਹਾਣੀ ਦੇ ਇਕ ਅਨੋਖੇ ਨਜ਼ਰੀਏ ਕਾਰਣ ਇਸ ਤੋਂ ਹਰ ਖੇਤਰ ਦਾ ਸ਼ਖਸ ਜੁੜਿਆ ਮਹਿਸੂਸ ਕਰੇਗਾ।

ਫਿਲਮ ਇਕ ਵੱਡੇ ਬਜਟ ’ਚ ਵੱਡੇ ਪੈਮਾਨੇ ’ਤੇ ਬਣੀ ਮਨੋਰੰਜਕ ਕਹਾਣੀ ਹੈ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਦੇਵਾ ਕੱਟਾ ਨੇ, ਉਥੇ ਇਸਨੂੰ ਪ੍ਰੋਡਿਉਸ ਕੀਤਾ ਹੈ, ਸੰਜੇ ਦੱਤ ਕੀਤੀ ਪਤਨੀ ਮਾਨਯਤਾ ਦੱਤ ਨੇ। ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਸੰਜੇ, ਮਾਨਤਾ, ਚੰਕੀ, ਅਲੀ, ਅਮਾਇਰਾ ਅਤੇ ਸਤਿਆਜੀਤ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਗੱਲਬਾਤ ਕੀਤੀ। ਪੇਸ਼ ਹਨ ਇਸ ਦੇ ਮੁੱਖ ਅੰਸ਼ :-

ਸੰਜੇ ਦੀ ਪਤਨੀ ਹੋਣ ਨਾਲ ਮਿਲੀ ਸਹੂਲੀਅਤ : ਮਾਨਯਤਾ

ਕਿਸੇ ਪ੍ਰੋਡਿਊਸਰ ਲਈ ਸਭ ਤੋਂ ਵੱਡਾ ਚੈਲੰਜ ਹੁੰਦਾ ਹੈ ਸਟਾਰਸ ਨੂੰ ਇਕੱਠਾ ਕਰਨਾ। ਇਸ ਮਾਮਲੇ ’ਚ ਮੈਨੂੰ ਸੰਜੇ ਦੀ ਪਤਨੀ ਹੋਣ ਨਾਲ ਬਹੁਤ ਸਹੂਲੀਅਤ ਸੀ। ਸਟਾਰਸ ਨਾਲ ਇਨ੍ਹਾਂ ਦੇ ਵੱਖਰੇ ਰਿਸ਼ਤੇ ਹਨ, ਜਿਸ ਕਾਰਣ ਮੇਰੀ ਇਕ ਕਾਲ ’ਤੇ ਸਟਾਰਸ ਇਸ ਫਿਲਮ ਨਾਲ ਜੁੜ ਗਏ। ਬਸ ਸਾਰਿਆਂ ਦੀਆਂ ਉਮੀਦਾਂ ਨੂੰ ਪੂਰਾ ਕਰਨਾ ਸੀ, ਜਿਸ ਨਾਲ ਪ੍ਰੈਸ਼ਰ ਮਹਿਸੂਸ ਹੁੰਦਾ ਸੀ ਪਰ ਸਾਰੇ ਉਥੇ ਇਕ ਫੈਮਿਲੀ ਦਾ ਹਿੱਸਾ ਹੋ ਗਏ ਸਨ, ਜਿਸ ਕਾਰਣ ਹੱਸਦੇ-ਖੇਡਦੇ ਇਹ ਫਿਲਮ ਬਣ ਗਈ।

ਮਾਨਯਤਾ ਦੇ ਕੰਮ ’ਚ ਦਖਲ ਨਹੀਂ : ਸੰਜੇ ਦੱਤ

ਇਸ ਫਿਲਮ ’ਚ ਇਕ ਨੇਤਾ ਦੀ ਦੋ ਉਤਰਾਧਿਕਾਰੀਆਂ ਵਿਚਾਲੇ ਪਰਿਵਾਰਕ ਸਿਆਸਤ ਦਿਖਾਈ ਗਈ ਹੈ। ਇਹ ਫਿਲਮ ਮੂਲ ਫਿਲਮ ਦੀ ਪੂਰੀ ਤਰ੍ਹਾਂ ਨਾਲ ਨਕਲ ਨਹੀਂ ਹੈ। ਮੈਂ ਚਾਹੁੰਦਾ ਸੀ ਕਿ ਮਾਨਯਤਾ ਇਸ ’ਤੇ ਫਿਲਮ ਬਣਾਵੇ ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਇਨ੍ਹਾਂ ਨੇ ਪੂਰੀ ਫਿਲਮ ਖੁਦ ਬਣਾਈ, ਖੁਦ ਤੋਂ ਸਿੱਖਿਆ, ਜੋ ਗਲਤੀਆਂ ਹੋਈਆਂ, ਉਨ੍ਹਾਂ ਨੂੰ ਸੁਧਾਰਿਆ। ਮੈਂ ਮਾਨਯਤਾ ਦੇ ਕੰਮ ’ਚ ਬਿਲਕੁਲ ਦਖਲ ਨਹੀਂ ਦਿੱਤਾ। ਸਕ੍ਰਿਪਟਿੰਗ ਤੋਂ ਲੈ ਕੇ ਪ੍ਰੋਡਕਸ਼ਨ ’ਚ ਇਨ੍ਹਾਂ ਦਾ ਵੱਡਾ ਹੱਥ ਰਿਹਾ।

ਬਰਕਰਾਰ ਹੈ ਪੁਰਾਣੀ ਬਾਂਡਿੰਗ : ਚੰਕੀ ਪਾਂਡੇ

ਸੰਜੇ ਅਤੇ ਜੈਕੀ ਦੇ ਨਾਲ ਕੰਮ ਕਰਨਾ ਬਹੁਤ ਹੀ ਮਜ਼ੇਦਾਰ ਰਿਹਾ। ਸੰਜੇ ਦੇ ਨਾਲ ਤਾਂ ਇਹ ਮੇਰੀ 5ਵੀਂ ਫਿਲਮ ਹੈ ਪਰ ਸਾਡੀ ਬਾਂਡਿੰਗ ਅੱਜ ਵੀ ਬਰਕਰਾਰ ਹੈ। ਸੈੱਟ ’ਤੇ ਅਸੀਂ ਇੰਨੀ ਮੌਜ-ਮਸਤੀ ਕਰਦੇ ਸੀਨ ਅਤੇ ਜਿਵੇਂ ਹੀ ਐਕਸ਼ਨ ਬੋਲਿਆ ਜਾਂਦਾ ਸੀ ਆਪਣੇ ਕਿਰਦਾਰ ’ਚ ਉਤਰ ਜਾਂਦੇ ਸਨ ਅਤੇ ਇਕ ਦੂਸਰੇ ਦਾ ਖੂਨ ਪੀਣ ਲਈ ਤਿਆਰ ਹੋ ਜਾਂਦੇ ਸਨ।

??ਕੌਣ ਕਹਿ ਰਿਹਾ???ਬਚਪਨ ’ਚ ਦੇਖਦੀ ਸੀ ਇਨ੍ਹਾਂ ਦੀਆਂ ਸਾਰੀਆਂ ਫਿਲਮਾਂ??

ਫਿਲਮ ਮੇਕਰਸ ਨੇ ਜਦੋਂ ਪਹਿਲੀ ਵਾਰ ਇਸ ਫਿਲਮ ਲਈ ਮੇਰੇ ਨਾਲ ਸੰਪਰਕ ਕੀਤਾ ਤਾਂ ਮੈਂ ਸੱਚ ਵਿਚ ਬਹੁਤ ਹੀ ਐਕਸਾਇਟੇਡ ਹੋ ਗਈ ਸੀ। ਬਚਪਨ ’ਚ ਮੈਂ ਇਨ੍ਹਾਂ ਸਟਾਰਸ ਦੀਆਂ ਸਾਰੀਆਂ ਫਿਲਮਾਂ ਦੇਖਦੀ ਹੁੰਦੀ ਸੀ ਅਤੇ ਅੱਜ ਇਨ੍ਹਾਂ ਸਟਾਰਸ ਨਾਲ ਕੰਮ ਕਰਨਾ ਮੇਰੀ ਖੁਸ਼ਕਿਸਮਤੀ ਸੀ।

ਸੁਪਨਾ ਹੋਇਆ ਪੂਰਾ-ਸਤਿਆਜੀਤ ਦੁਬੇ

ਇਸ ਫਿਲਮ ’ਚ ਕੰਮ ਕਰਣਾ ਸੁਪਨਾ ਪੂਰਾ ਹੋਣ ਵਰਗਾ ਹੈ। ਮੈਂ ਥੀਏਟਰ ’ਚ ਪਹਿਲੀ ਮੂਵੀ ਦੇਖੀ ਸੀ ਤੇ ਉਹ ਸੀ ਖਲਨਾਇਕ। ਇੰਨੇ ਸਾਲਾਂ ਬਾਅਦ ਉਸ ਦੇ ਸਟਾਰਸ ਨਾਲ ਕੰਮ ਕਰਨਾ ਮੇਰੇ ਲਈ ਵੱਡਾ ਮੌਕਾ ਸੀ। ਇਸ ਦਾ ਸਿਹਰਾ ਮਾਨਯਤਾ ਦੱਤ ਨੂੰ ਵੀ ਜਾਂਦਾ ਹੈ, ਜਿਨ੍ਹਾਂ ਨੇ ਮੇਰਾ ਉਹ ਕਿਰਦਾਰ ਦੇਖਿਆ, ਜਿਸ ਨੂੰ ਮੈਂ ਇੰਡੀਪੇਂਡੇਂਟ ਫਿਲਮ ਲਈ ਕੀਤਾ ਸੀ।

ਪਹਿਲੀ ਵਾਰ ਸੰਜੇ ਦੱਤ ਨਾਲ ਗੱਲ ਕਰ ਕੇ ਲੱਗਾ ਸੀ ਡਰ : ਅਲੀ

ਜਦੋਂ ਪਹਿਲੀ ਵਾਰ ਮੈਨੂੰ ਫਿਲਮ ਲਈ ਮੈਨੇਜਰ ਦਾ ਫੋਨ ਆਇਆ, ਗੱਲ ਕਰਦੇ-ਕਰਦੇ ਉਨ੍ਹਾਂ ਨੇ ਫੋਨ ਸੰਜੇ ਦੱਤ ਨੂੰ ਦੇ ਦਿੱਤਾ, ਉਸ ਸਮੇਂ ਮੈਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਮੈਂ ਉਨ੍ਹਾਂ ਨਾਲ ਗੱਲ ਦੀ ਸ਼ੁਰੂਆਤ ਵੀ ਕਿਵੇਂ ਕਰਾਂ। ਲਗਭਗ 1 ਮਿੰਟ ਤੱਕ ਮੈਨੂੰ ਉਨ੍ਹਾਂ ਨੂੰ ਵੱਖਰੇ-ਵੱਖਰੇ ਨਾਵਾਂ ਨਾਲ ਬੁਲਾਉਂਦਾ ਰਿਹਾ, ਜਿਸ ਕਾਰਣ ਉਹ ਸਮਝ ਗਏ ਸਨ ਕਿ ਉਹ ਬਹੁਤ ਨਰਵਸ ਹੈ। ਇਸ ਦੇ ਬਾਅਦ ਉਨ੍ਹਾਂ ਨੇ ਖੁਦ ਗੱਲ ਸ਼ੁਰੂ ਕੀਤੀ ਅਤੇ ਦੱਸਿਆ ਕਿ ਇਕ ਫਿਲਮ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਸ ਦਾ ਹਿੱਸਾ ਬਣੋ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News