ਪ੍ਰੀਤ ਹਰਪਾਲ ਨੇ ਆਪਣੇ ਪਿੰਡ ਦੇ ਬੱਚਿਆਂ ਲਈ ਕੀਤਾ ਅਜਿਹਾ ਕੰਮ, ਜਿਸਦੀ ਚਾਰੇ ਪਾਸੇ ਹੋ ਰਹੀ ਸ਼ਲਾਘਾ

11/6/2019 11:48:55 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਉਹ ਆਪਣੇ ਪਿੰਡ ਬੋਪੁਰ ਜੱਟਾਂ ਦੇ ਸਕੂਲੀ ਬੱਚਿਆਂ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, ''ਆਓ ਆਪਣੇ-ਆਪਣੇ ਪਿੰਡ ਦੇ ਸਕੂਲਾਂ ਨੂੰ ਅੱਜ ਦੀ ਟੈਕਨੋਲਜੀ ਨਾਲ ਜੋੜੀਏ ਤਾਂ ਜੋ ਸਾਡੇ ਪਿੰਡਾਂ ਦੇ ਗਰੀਬ ਬੱਚੇ ਚੰਗੀ ਸਿੱਖਿਆ ਪਾ ਕੇ ਅੱਗੇ ਆਉਣ।'' ਉਨ੍ਹਾਂ ਦੀ ਇਸ ਪੋਸਟ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਸ਼ੋਸਲ ਮੀਡੀਆ 'ਤੇ ਉਨ੍ਹਾਂ ਦੇ ਇਸ ਕੰਮ ਦੀ ਤਾਰੀਫ ਹੋ ਰਹੀ ਹੈ।

ਗੱਲ ਕਰੀਏ ਪ੍ਰੀਤ ਹਰਪਾਲ ਦੇ ਕੰਮ ਦੀ ਤਾਂ ਹਾਲ ਹੀ 'ਚ ਉਹ ਆਪਣੇ ਨਵੇਂ ਗੀਤ 'ਕਾਲਜ' ਨਾਲ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰੀ ਲਗਾ ਚੁੱਕੇ ਹਨ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਪੰਜਾਬੀ ਗੀਤਾਂ ਤੋਂ ਇਲਾਵਾ ਉਹ ਪੰਜਾਬੀ ਫਿਲਮਾਂ 'ਚ ਵੀ ਸਰਗਰਮ ਹਨ। ਪਿੱਛੇ ਉਹ 'ਲੁਕਣ ਮੀਚੀ' ਟਾਈਟਲ ਹੇਠ ਬਣੀ ਫਿਲਮ 'ਚ ਅਦਾਕਾਰਾ ਮੈਂਡੀ ਤੱਖਰ ਨਾਲ ਨਜ਼ਰ ਆਏ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News