ਪ੍ਰੀਤ ਹਰਪਾਲ ਦਾ ਗੀਤ 'ਫਤਿਹ' ਹੋਇਆ ਰਿਲੀਜ਼ (ਵੀਡੀਓ)
4/16/2019 8:29:58 PM
ਜਲੰਧਰ(ਬਿਊਰੋ) -- ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਦਾ ਨਵਾਂ ਗੀਤ 'ਫਤਿਹ' ਅੱਜ ਰਿਲੀਜ਼ ਹੋ ਗਿਆ ਹੈ। ਪ੍ਰੀਤ ਹਰਪਾਲ ਦਾ ਇਹ ਬੀਟ ਸੌਂਗ ਹੈ, ਜਿਸ ਨੂੰ ਖੁਦ ਪ੍ਰੀਤ ਹਰਪਾਲ ਨੇ ਲਿਖਿਆ ਹੈ, ਜਦਕਿ ਮਿਊਜ਼ਿਕ ਹਰਜ ਨਾਗਰਾ ਨੇ ਦਿੱਤਾ ਹੈ।'ਫਤਿਹ' ਗੀਤ ਦੀ ਵੀਡੀਓ ਟਰੂ ਰੂਟਸ ਵਲੋਂ ਬਣਾਈ ਗਈ ਹੈ। ਪ੍ਰੀਤ ਹਰਪਾਲ ਇਸ ਗੀਤ ਦੇ ਵੀਡੀਓ 'ਚ ਬਹੁਤ ਹੀ ਸਟਾਈਲਿਸ਼ ਲੁੱਕ 'ਚ ਨਜ਼ਰ ਆ ਰਹੇ ਹਨ।
ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ।ਪ੍ਰੀਤ ਹਰਪਾਲ ਦੇ ਇਸ ਗੀਤ 'ਚ ਰਸ਼ ਤੂਰ ਦਾ ਰੈਪ ਵੀ ਹੈ, ਜੋ ਇਸ ਗੀਤ ਨੂੰ ਹੋਰ ਵੀ ਵਧੀਆ ਬਣਾ ਰਿਹਾ ਹੈ। ਐੱਸ. ਮੁਖਤਿਆਰ ਇਸ ਦੇ ਗੀਤ ਦੇ ਪ੍ਰੋਜੈਕਟ ਹੈੱਡ ਹਨ। ਦੱਸਣਯੋਗ ਹੈ ਕਿ ਪ੍ਰੀਤ ਹਰਪਾਲ ਗਾਇਕੀ ਦੇ ਨਾਲ-ਨਾਲ ਅਦਾਕਾਰੀ 'ਚ ਵੀ ਸਰਗਰਮ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਫਿਲਮ 'ਲੁਕਣ ਮੀਚੀ' ਦਾ ਪੋਸਟਰ ਸ਼ੇਅਰ ਕੀਤਾ ਹੈ, ਜੋ 10 ਮਈ ਨੂੰ ਰਿਲੀਜ਼ ਹੋਵੇਗੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
11 hours ago
‘ਮਿਰਜ਼ਾਪੁਰ’ ਦੀ ਦੁਨੀਆ ਨਹੀਂ ਰੁਕੇਗੀ, ਪ੍ਰਸ਼ੰਸਕਾਂ ਨੂੰ ਅੱਗੇ ਵੀ ਮਿਲੇਗਾ ਸਰਪ੍ਰਾਈਜ਼ : ਗੁਰਮੀਤ ਸਿੰਘ
