ਪ੍ਰੀਤ ਹਰਪਾਲ ਦਾ ਨਵਾਂ ਗੀਤ College ਹੋਇਆ ਰਿਲੀਜ਼

10/29/2019 12:53:48 PM

ਜਲੰਧਰ (ਬਿਊਰੋ)– ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇਣ ਵਾਲੇ ਗਾਇਕ ਪ੍ਰੀਤ ਹਰਪਾਲ ਦਾ ਨਵਾਂ ਗੀਤ 'ਕਾਲਜ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਬਾਕੀ ਗੀਤਾਂ ਵਾਂਗੂ ਪ੍ਰੀਤ ਹਰਪਾਲ ਦੇ ਇਸ ਗੀਤ ਨੂੰ ਵੀ ਖਾਸ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਖੁਦ ਪ੍ਰੀਤ ਹਰਪਾਲ ਨੇ ਕਲਮਬੱਧ ਕੀਤਾ ਹੈ। ਜਦਕਿ ਮਿਊਜ਼ਿਕ Nick Dhammu ਨੇ ਤਿਆਰ ਕੀਤਾ ਹੈ।

ਇਸ ਗੀਤ ਦੀ ਵੀਡੀਓ ਦੀ ਗੱਲ ਕਰੀਏ ਤਾਂ ਇਸ ਗੀਤ ਦੀ ਵੀਡੀਓ ਟੀਮ ਡੀ.ਜੀ. ਵਲੋਂ ਬਣਾਈ ਗਈ ਹੈ । 'ਕਾਲਜ' ਗੀਤ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਉਮੀਦ ਹੈ ਕਿ ਸਰੋਤੇ ਪ੍ਰੀਤ ਹਰਪਾਲ ਦੇ ਇਸ ਗੀਤ ਨੂੰ ਹੋਰਨਾਂ ਗੀਤਾਂ ਵਾਂਗ ਜ਼ਰੂਰ ਪਸੰਦ ਕਰਨਗੇ। ਦੱਸਣਯੋਗ ਹੈ ਕਿ 'ਯਾਰ ਬੇਰੋਜ਼ਗਾਰ', 'ਵੰਗ', 'ਪੱਗ ਵਾਲੀ ਸੈਲਫੀ', 'ਬਲੈਕ ਸੂਟ', 'ਫਤਿਹ', 'ਜ਼ਿੰਦੇ ਰਹੇ', 'ਕੰਗਨਾ',  ਤੇ 'ਪਿੰਕ ਸੂਟ' ਵਰਗੇ ਕਈ ਹਿੱਟ ਦੇ ਚੁੱਕੇ ਹਨ ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News