ਟਰੈਂਡਿੰਗ 'ਚ ਛਾਇਆ ਪ੍ਰੀਤ ਹਰਪਾਲ ਦਾ ਗੀਤ 'ਠਾਠ' (ਵੀਡੀਓ)

8/3/2019 9:33:31 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੇ ਗਾਇਕ ਪ੍ਰੀਤ ਹਰਪਾਲ ਦਾ ਨਵਾਂ ਗੀਤ 'ਠਾਠ' ਰਿਲੀਜ਼ ਹੋਇਆ ਹੈ, ਜੋ ਕਿ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਿਲੀਜ਼ ਹੁੰਦਿਆਂ ਪ੍ਰੀਤ ਹਰਪਾਲ ਦਾ ਇਹ ਗੀਤ ਟਰੈਂਡਿੰਗ 'ਚ ਛਾਇਆ ਹੋਇਆ ਹੈ। ਇਸ ਦੀ ਇਕ ਪੋਸਟ ਪ੍ਰੀਤ ਹਰਪਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। 'ਠਾਠ' ਗੀਤ ਦੇ ਬੋਲ ਖੁਦ ਪ੍ਰੀਤ ਹਰਪਾਲ ਨੇ ਸ਼ਿੰਗਾਰੇ ਹਨ, ਜਿਸ ਨੂੰ ਮਿਊਜ਼ਿਕ ਬੀਟ ਮਿਨਿਸਟਰ ਨੇ ਦਿੱਤਾ ਹੈ। 


ਦੱਸ ਦਈਏ ਕਿ ਮਿੱਠ ਬੋਲੜੀ ਆਵਾਜ਼ ਦੇ ਮਾਲਕ ਪ੍ਰੀਤ ਹਰਪਾਲ ਨੇ ਇਸ ਗੀਤ 'ਚ ਪੰਜਾਬੀਆਂ ਵੱਲੋਂ ਵਿਦੇਸ਼ਾਂ 'ਚ ਖੱਟੀ ਪ੍ਰਸਿੱਧੀ ਤੇ ਮਾਰੀਆਂ ਮੱਲਾਂ ਨੂੰ ਆਪਣੇ ਬੋਲਾਂ ਰਾਹੀਂ ਬਹੁਤ ਹੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ। ਇਸ ਗੀਤ ਦੀ ਵੀਡੀਓ ਨੂੰ ਕੁਰਾਨ ਢਿੱਲੋਂ ਵੱਲੋਂ ਬਣਾਇਆ ਗਿਆ ਹੈ, ਜਿਸ 'ਚ ਅਦਾਕਾਰੀ ਖੁਦ ਪ੍ਰੀਤ ਹਰਪਾਲ ਕੀਤੀ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰੀਤ ਹਰਪਾਲ ਪੰਜਾਬੀ ਫਿਲਮ 'ਲੁਕਣ ਮੀਚੀ' ਰਾਹੀਂ ਵੀ ਕਾਫੀ ਸੁਰਖੀਆਂ ਬਟੋਰ ਚੁੱਕੇ ਹਨ।

 

 
 
 
 
 
 
 
 
 
 
 
 
 
 

Gal agge di aa🙏🙏❤️❤️ @preet.harpal #trending

A post shared by Preet Harpal (@preet.harpal) on Aug 2, 2019 at 6:23pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News