ਗਾਇਕ ਪ੍ਰੀਤ ਹਰਪਾਲ ਦੇ ਨਵੇਂ ਗੀਤ 'Stuck Gabroo' ਦਾ ਟੀਜ਼ਰ ਹੋਇਆ ਰਿਲੀਜ਼ (ਵੀਡੀਓ)

6/12/2020 7:21:28 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਪ੍ਰੀਤ ਹਰਪਾਲ ਇੰਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਤਾਲਾਬੰਦੀ ਦੌਰਾਨ ਉਨ੍ਹਾਂ ਨੇ ਆਪਣੇ ਸਿੰਗਲ ਟਰੈਕਸ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਵੀ ਕੀਤਾ ਹੈ। ਇੱਕ ਵਾਰ ਫਿਰ ਤੋਂ ਉਹ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ, ਜਿਸ ਦਾ ਨਾਂ 'ਸਟਕ ਗੱਭਰੂ' ਹੈ। ਜੇ ਗੱਲ ਕਰੀਏ ਇਸ ਗੀਤ ਦੇ ਬੋਲ ਖੁਦ ਪ੍ਰੀਤ ਹਰਪਾਲ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦਾ ਸੰਗੀਤ ਜੱਸੀ ਐਕਸ ਵਲੋਂ ਤਿਆਰ ਕੀਤਾ ਗਿਆ ਹੈ। ਹਾਲ ਹੀ 'ਚ ਪ੍ਰੀਤ ਹਰਪਾਲ ਨੇ ਆਪਣੇ ਇਸ ਗੀਤ ਦਾ ਟੀਜ਼ਰ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ, ਜਿਸ ਨੂੰ ਪ੍ਰਸ਼ੰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।
 

 
 
 
 
 
 
 
 
 
 
 
 
 
 

Brand new song release on 13th of june✌️✌️ love u all god bless u🙏🙏 @preet.harpal

A post shared by Preet Harpal (@preet.harpal) on Jun 11, 2020 at 9:33am PDT

ਦੱਸ ਦਈਏ ਕਿ ਪ੍ਰੀਤ ਹਰਪਾਲ ਦੀ ਕਲਮ 'ਚੋਂ ਨਿਕਲੇ ਹੋਏ ਗੀਤ ਕਈ ਨਾਮੀ ਗਾਇਕ ਵੀ ਗਾ ਚੁੱਕੇ ਹਨ। ਉਹ ਆਪਣੀ ਆਵਾਜ਼ 'ਚ ਕਈ ਸਿੰਗਲ ਟਰੈਕ ਜਿਵੇਂ 'ਯਾਰ ਬੇਰੁਜ਼ਗਾਰ', 'ਵੰਗ', 'ਬਲੈਕ ਸੂਟ', 'ਸਾਥ', 'ਬੀ. ਏ. ਫੇਲ੍ਹ', 'ਅੱਤ ਗੌਰੀਏ', 'ਮਾਂ', 'ਕਲਾਸ' ਵਰਗੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਪਿਛਲੇ ਸਾਲ ਉਹ ਪੰਜਾਬੀ ਫ਼ਿਲਮ 'ਲੁੱਕਣ ਮੀਚੀ' 'ਚ ਮੈਂਡੀ ਤੱਖਰ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲਿਆ ਸੀ।

 
 
 
 
 
 
 
 
 
 
 
 
 
 

Releasing date 13th of june🙏🙏🤣 @preet.harpal @vanjaray.beats @pixilar_studios @kamcee_

A post shared by Preet Harpal (@preet.harpal) on Jun 6, 2020 at 5:55am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News