ਜਲਦ ਰਿਲੀਜ਼ ਹੋਵੇਗਾ ਪ੍ਰੀਤ ਹਰਪਾਲ ਦਾ ਨਵਾਂ ਸਿੰਗਲ ਟਰੈਕ ''Rabb Vs Insaan''

5/20/2020 9:23:31 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਪ੍ਰੀਤ ਹਰਪਾਲ ਬੈਕ-ਟੂ-ਬੈਕ ਗੀਤ ਲੈ ਕੇ ਆ ਰਹੇ ਹਨ। ਜੀ ਹਾਂ ਕਲਾਸ ਗੀਤ ਤੋਂ ਬਾਅਦ ਉਹ ਇਕ ਹੋਰ ਸਿੰਗਲ ਟਰੈਕ 'ਰੱਬ VS ਇਨਸਾਨ' ਲੈ ਕੇ ਆ ਰਹੇ ਹਨ ਪਰ ਗੀਤ ਦੇ ਨਾਂ ਤੋਂ ਲੱਗਦਾ ਹੈ ਕਿ ਇਹ ਇਮੋਸ਼ਨਲ ਟਰੈਕ ਹੋਵੇਗਾ। ਆਪਣੇ ਇਸ ਗੀਤ ਦੇ ਬੋਲ ਵੀ ਖੁਦ ਪ੍ਰੀਤ ਹਰਪਾਲ ਨੇ ਲਿਖੇ ਹਨ। ਇਸ ਗੀਤ ਨੂੰ ਜੱਸੀ ਐਕਸ ਆਪਣੀ ਸੰਗੀਤਕ ਧੁਨਾਂ ਨਾਲ ਸਜਾਉਣਗੇ। ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਪ੍ਰੀਤ ਹਰਪਾਲ ਨੇ ਦੱਸਿਆ ਹੈ ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ।

ਜੇ ਗੱਲ ਕਰੀਏ ਪ੍ਰੀਤ ਹਰਪਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ 'ਯਾਰ ਬੇਰੁਜ਼ਗਾਰ', 'ਵੰਗ', 'ਬਲੈਕ ਸੂਟ', 'ਸਾਥ', 'ਬੀ.ਏ ਫੇਲ', 'ਅੱਤ ਗੌਰੀਏ' ਅਤੇ 'ਮਾਂ' ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ। ਪਿਛਲੇ ਸਾਲ ਉਹ 'ਲੁੱਕਣ ਮੀਚੀ' ਫਿਲਮ 'ਚ ਮੈਂਡੀ ਤੱਖਰ ਨਾਲ ਸਿਲਵਰ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ ਸਨ। ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਚੰਗਾ ਹੁੰਗਾਰਾ ਮਿਲਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News