ਪ੍ਰੀਤੀ ਸਪਰੂ ਦੀ ਫਿਲਮ ਦੀ ਕਹਾਣੀ ਚੋਰੀ ਕਰਕੇ ਬਣਾਇਆ ਸੀਰੀਅਲ, ਕੇਸ ਦਰਜ

11/7/2019 10:55:20 AM

ਜਲੰਧਰ (ਬਿਊਰੋ) — ਪੰਜਾਬੀ ਫਿਲਮਾਂ ਦਾ ਵੱਡਾ ਨਾਂ ਪ੍ਰੀਤੀ ਸਪਰੂ, ਜੋ ਕਿ ਪਿਛਲੇ 2 ਦਹਾਕਿਆਂ ਤੋਂ ਫਿਲਮ ਇੰਡਸਟਰੀ ਤੋਂ ਦੂਰ ਰਹੇ। 18 ਸਾਲ ਪਰਿਵਾਰਕ ਰੁਝੇਵਿਆਂ 'ਚ ਰੁੱਝੇ ਰਹਿਣ ਤੋਂ ਬਾਅਦ ਪ੍ਰੀਤੀ ਸਪਰੂ ਨੇ ਇਸੇ ਸਾਲ ਜੌਰਡਨ ਸੰਧੂ ਦੀ ਪੰਜਾਬੀ ਫਿਲਮ 'ਕਾਕੇ ਦਾ ਵਿਆਹ' ਰਾਹੀਂ ਪਰਦੇ 'ਤੇ ਵਾਪਸੀ ਕੀਤੀ। ਪ੍ਰੀਤੀ ਸਪਰੂ ਇਕ ਵਾਰ ਫਿਰ ਸੁਰਖੀਆਂ 'ਚ ਆ ਗਏ ਹਨ ਪਰ ਸੁਰਖੀਆਂ 'ਚ ਆਉਣ ਦਾ ਕਾਰਨ ਉਨ੍ਹਾਂ ਦੀ ਫਿਲਮ ਦਾ ਕੰਸੈਪਟ ਦਾ ਚੋਰੀ ਹੋਣਾ ਹੈ। ਦਰਅਸਲ, ਸ਼ਵੇਤਾ ਤਿਵਾਰੀ ਦੇ ਨਵੇਂ ਸ਼ੋਅ 'ਮੇਰੇ ਡੈਡ ਕੀ ਦੁਲਹਨ' 'ਤੇ ਚੋਰੀ ਕਰਨ ਦੋਸ਼ ਲਾਇਆ ਹੈ। ਪ੍ਰੀਤੀ ਮੁਤਾਬਕ, ਸੀਰੀਅਲ ਦਾ ਕੰਸੈਪਟ ਉਨ੍ਹਾਂ ਦੀ ਅਗਲੀ ਆਉਣ ਵਾਲੀ ਪੰਜਾਬੀ ਫਿਲਮ 'ਤੇਰੀ ਮੇਰੀ ਗਲ ਬਣ ਗਈ' ਤੋਂ ਚੋਰੀ ਕੀਤਾ ਗਿਆ ਹੈ। ਉਨ੍ਹਾਂ ਨੇ ਮਾਮਲੇ ਨੂੰ ਲੈ ਕੇ ਸ਼ੋਅ ਦੇ ਪ੍ਰੋਡਿਊਸਰ ਖਿਲਾਫ ਕਾਪੀਰਾਈਟ ਉਲੰਘਣ ਦਾ ਮਾਮਲਾ ਦਰਜ ਕਰਵਾਇਆ ਹੈ। ਕਾਫੀ ਸਮੇਂ ਤੋਂ ਟੀ. ਵੀ. ਤੋਂ ਦੂਰ ਸ਼ਵੇਤਾ ਇਸ ਸੀਰੀਅਲ ਰਾਹੀਂ ਵਾਪਸੀ ਕਰਨ ਜਾ ਰਹੀ ਹੈ।

ਦੱਸ ਦਈਏ ਕਿ ਪ੍ਰੀਤੀ ਸਪਰੂ ਦੇ ਵਕੀਲ ਅਭਿਜੀਤ ਦੇਸਾਈ ਮੁਤਾਬਕ, ਫਿਲਮ ਦੀ ਸਕ੍ਰਿਪਟ ਨੂੰ ਸਾਲ 2017 'ਚ ਹੀ ਆਈ. ਐੱਮ. ਪੀ. ਪੀ. ਏ. ਤੋਂ ਰਜਿਸਟਰਡ ਕਰਵਾਇਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਜਦੋਂ ਅਸੀਂ ਸ਼ੋਅ ਦੇ ਮੇਕਰਸ ਨਾਲ ਗੱਲ ਕੀਤੀ ਪਰ ਉਨ੍ਹਾਂ ਵਲੋਂ ਕੋਈ ਜਵਾਬ ਨਾ ਮਿਲਣ 'ਤੇ ਅਸੀਂ ਮਾਮਲਾ ਦਰਜਾ ਕਰਵਾ ਦਿੱਤਾ। ਫਿਲਮ ਬਾਰੇ ਗੱਲ ਹੋਏ ਪ੍ਰੀਤੀ ਸਪਰੂ ਨੇ ਦੱਸਿਆ, ''ਸਾਡੀ ਫਿਲਮ 90% ਤੱਕ ਪੂਰੀ ਹੋ ਚੁੱਕੀ ਹੈ ਅਤੇ ਇਹ ਫਿਲਮ ਇਸੇ ਸਾਲ ਰਿਲੀਜ਼ ਵੀ ਹੋ ਰਹੀ ਹੈ।'' ਜਦੋਂਕਿ ਸ਼ੋਅ ਦੀ ਨਿਰਮਾਤਾ ਦਿਆ ਸਿੰਘ ਨੇ ਪ੍ਰੀਤੀ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ। ਦਿਆ ਨੇ ਇਕ ਇੰਟਰਵਿਊ ਦੌਰਾਨ ਕਿਹਾ, ''ਅਸੀਂ ਸਾਲ 2017 'ਚ ਚੈਨਲ ਨੂੰ ਸ਼ੋਅ 'ਚ ਜਾਣੂ ਕਰਵਾਇਆ ਸੀ ਤੇ ਸਾਡੇ ਕੋਲ ਸਬੂਤ ਦੇ ਤੌਰ 'ਤੇ ਸਬੰਧਿਤ ਈਮੇਲਸ ਵੀ ਹਨ। ਉਨ੍ਹਾਂ ਨੇ ਦੱਸਿਆ ਕਿ ਕਹਾਣੀ ਦਾ ਆਈਡੀਆ ਰਜਿਸਟਰ ਤਾਂ ਨਹੀਂ ਕਰਵਾਇਆ ਹੈ ਪਰ ਚੈਨਲ ਨੂੰ ਇਸ ਬਾਰੇ ਬਹੁਤ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ। ਹਾਲਾਂਕਿ ਇਸ 'ਤੇ ਪ੍ਰੀਤੀ ਨੇ ਕਿਹਾ ਕਿ ਇਹ ਸੱਚ ਨਹੀਂ ਹੈ, ਜੇਕਰ ਦਿਆ ਦੇ ਕੋਲ ਮਾਮਲੇ ਨਾਲ ਜੁੜੇ ਸਬੂਤ ਹਨ ਤਾਂ ਉਨ੍ਹਾਂ ਨੂੰ ਸਾਨੂੰ ਵੀ ਦਿਖਾਏ ਜਾਣ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News