600 ਕਰੋੜ ਦੀ ਸਪੰਤੀ ਨੂੰ ਪ੍ਰਿਟੀ ਨੇ ਮਾਰੀ ਸੀ ਲੱਤ, ਇੰਝ ਕੀਤਾ ਸੀ ਅੰਡਰਵਰਲਡ ਦਾ ਮੁਕਾਬਲਾ

1/31/2020 10:58:27 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਪ੍ਰਿਟੀ ਜ਼ਿੰਟਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲਿਰਿਲ ਦੀ ਮਸ਼ਹੂਰ ਐਡ ਨਾਲ ਕੀਤੀ ਸੀ। ਪ੍ਰਿਟੀ ਦਾ ਜਨਮ 31 ਜਨਵਰੀ 1975 ਨੂੰ ਸ਼ਿਮਲਾ 'ਚ ਹੋਇਆ। ਪ੍ਰਿਟੀ ਨੇ ਬਾਲੀਵੁੱਡ 'ਚ ਖਾਸ ਮੁਕਾਮ ਹਾਸਲ ਕੀਤਾ ਹੈ। ਲਿਰਿਲ ਦੀ ਮਸ਼ਹੂਰ ਐਡ ਤੋਂ ਬਾਅਦ ਪ੍ਰਿਟੀ ਨੂੰ ਨਵੀਂ ਪਛਾਣ ਮਿਲੀ।

'ਦਿਲ ਸੇ' ਨਾਲ ਕੀਤੀ ਕਰੀਅਰ ਦੀ ਸ਼ੁਰੂਆਤ
ਪ੍ਰਿਟੀ ਜ਼ਿੰਟਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1998 'ਚ ਆਈ ਫਿਲਮ 'ਦਿਲ ਸੇ' ਨਾਲ ਕੀਤੀ ਸੀ ਅਤੇ ਉਸੇ ਸਾਲ ਫਿਲਮ 'ਸੋਲਜਰ' 'ਚ ਦਿਖੀ। ਬਾਲੀਵੁੱਡ 'ਚ ਸ਼ੁਰੂਆਤੀ ਕਰੀਅਰ ਦੌਰਾਨ ਫਿਲਮ 'ਕਯਾ ਕਹਿਨਾ ਮੇ' 'ਚ ਕੁਆਰੀ ਮਾਂ ਦੀ ਭੂਮਿਕਾ ਨਿਭਾ ਕੇ ਪ੍ਰਿਟੀ ਜ਼ਿੰਟਾ ਨੇ ਖੂਬ ਲੋਕਪ੍ਰਿਯਤਾ ਖੱਟੀ। ਉਸ ਨੂੰ ਇਸ ਕਿਰਦਾਰ ਲਈ ਫਿਲਮਫੇਅਰ ਸਰਵਸ਼੍ਰੇਸ਼ਠ ਐਵਾਰਡ ਨਾਲ ਵੀ ਨਵਾਜਿਆ ਗਿਆ ਸੀ।

ਬਿਹਤਰੀਨ ਅਦਾਕਾਰਾ ਦੇ ਨਾਲ-ਨਾਲ ਬਹਾਦਰ ਮਹਿਲਾ ਵੀ ਹੈ
ਪ੍ਰਿਟੀ ਜ਼ਿੰਟਾ ਇਕ ਬਿਹਤਰੀਨ ਅਦਾਕਾਰਾ ਹੋਣ ਦੇ ਨਾਲ ਇਕ ਬਹਾਦਰ ਮਹਿਲਾ ਵੀ ਹੈ। ਇਸ ਗੱਲ ਨੂੰ ਉਸ ਨੇ ਕਈ ਵਾਰ ਸਾਬਿਤ ਵੀ ਕੀਤਾ ਹੈ। ਇਕ ਇੰਟਰਵਿਊ ਦੌਰਾਨ ਉਸ ਨੇ ਦੱਸਿਆ, ''ਇਕ ਸਮਾਂ ਸੀ ਜਦੋਂ ਮੈਨੂੰ ਅੰਡਰਵਰਲਡ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਸੀ। ਮੈਂ ਅਜਿਹੇ ਸਮੇਂ 'ਚ ਸਕਿਊਰਿਟੀ ਤੱਕ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਜੇਕਰ ਮੈਨੂੰ ਪਤਾ ਹੁੰਦਾ ਕਿ ਸਾਰੇ ਲੋਕ ਅੰਡਰਵਰਲਡ ਤੋਂ ਡਰ ਕੇ ਪਿੱਛੇ ਹੋ ਜਾਣਗੇ ਤਾਂ ਸ਼ਾਇਦ ਮੈਂ ਵੀ ਅੰਡਰਵਰਲਡ ਖਿਲਾਫ ਆਵਾਜ਼ ਨਾ ਉਠਾਉਂਦੀ ਪਰ ਮੈਂ ਖੜ੍ਹੀ ਰਹੀ। ਇਕ ਅਜਿਹਾ ਸਮਾਂ ਸੀ ਕਿ ਮੈਂ +92 ਤੋਂ ਸ਼ੁਰੂ ਹੋਣ ਵਾਲੇ ਨੰਬਰ ਤੱਕ ਚੁੱਕਣਾ ਬੰਦ ਕਰ ਦਿੱਤਾ ਸੀ। ਉਸ ਸਮੇਂ ਇਕ ਪ੍ਰੋਟੋਕਾਲ ਵੀ ਸੀ ਕਿ ਜੇਕਰ ਤੁਹਾਨੂੰ +92 ਤੋਂ ਫੋਨ ਆਉਂਦਾ ਹੈ ਤਾਂ ਤੁਹਾਡੀ ਕਾਲ ਰਿਕਾਰਡ ਹੋਣੀ ਸ਼ੁਰੂ ਹੋ ਜਾਂਦੀ ਸੀ। ਧਮਕੀਆਂ ਦੇ ਇਸ ਦੌਰ 'ਚ ਮੈਂ ਲਾਲ ਕ੍ਰਿਸ਼ਣ ਆਡਵਾਣੀ ਨੇ ਗੱਲ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਡਰਨ ਦੀ ਕੀ ਲੋੜ ਨਹੀਂ ਹੈ। ਹਾਲਾਂਕਿ ਮੈਂ ਸਿਕਊਰਿਟੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਾਅਦ 'ਚ ਸਾਦੀ ਵਰਦੀ 'ਚ ਕੁਝ ਪੁਲਸ ਵਾਲੇ ਮੇਰੇ ਨਾਲ ਸੈੱਟ 'ਤੇ ਰਹਿੰਦੇ ਸਨ।''

ਪ੍ਰਿਟੀ ਜ਼ਿੰਟਾ ਨੇ ਜਦੋਂ ਛੱਡੀ ਇਹ ਸੁਪਰਹਿੱਟ ਫਿਲਮ
ਪ੍ਰਿਟੀ ਜ਼ਿੰਟਾ ਨੇ ਬਾਲੀਵੁੱਡ 'ਚ ਇਕ ਤੋਂ ਬਾਅਦ ਇਕ ਕਈ ਹਿੱਟ ਫਿਲਮਾਂ ਦਿੱਤੀਆਂ। ਇਕ ਇੰਟਰਵਿਊ ਦੌਰਾਨ ਉਸ ਨੇ ਦੱਸਿਆ, ''ਮੈਂ ਸੁਪਰਹਿੱਟ ਫਿਲਮ 'ਜਬ ਵੀ ਮੇਟ' ਛੱਡ ਦਿੱਤੀ ਸੀ। ਕਰੀਨਾ ਕਪੂਰ ਖਾਨ ਤੇ ਮੇਰੇ ਕੰਮ ਨੂੰ ਲੈ ਕੇ ਵੱਖਰਾ ਹੀ ਰਿਸ਼ਤਾ ਹੈ। ਅਸੀਂ ਦੋਵਾਂ ਨੇ ਇਕ-ਦੂਜੇ ਦੀਆਂ ਛੱਡੀਆਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਦਰਅਸਲ ਪ੍ਰਿਟੀ ਜ਼ਿੰਟਾ ਨੇ 'ਜਬ ਵੀ ਮੇਟ' ਛੱਡੀ ਤਾਂ ਇਹ ਕਿਰਦਾਰ ਕਰੀਨਾ ਨੂੰ ਮਿਲ ਗਿਆ ਪਰ ਜਦੋਂ ਕਰੀਨਾ ਨੂੰ 'ਕੱਲ ਹੋ ਨਾ ਹੋ' ਆਫਰ ਹੋਈ ਤਾਂ ਕਰਨ ਜੌਹਰ ਨਾਲ ਫੀਸ ਨੂੰ ਲੈ ਕੇ ਗੱਲ ਨਾ ਬਣੀ, ਜਿਸ ਕਾਰਨ ਬੇਬੋ ਨੇ ਇਹ ਫਿਲਮ ਛੱਡ ਦਿੱਤੀ ਸੀ। ਦੋਵੇਂ ਹੀ ਫਿਲਮਾਂ ਦੋਵੇਂ ਸਿਤਾਰਿਆਂ ਦੇ ਕਰੀਅਰ 'ਚ ਇਕ ਵੱਖਰਾ ਮੁਕਾਮ ਲੈ ਕੇ ਆਈਆਂ।''

ਫਿਲਮੀ ਦੁਨੀਆ ਤੋਂ ਦੂਰ ਹੈ ਪ੍ਰਿਟੀ ਜ਼ਿੰਟਾ
ਪ੍ਰਿਟੀ ਜ਼ਿੰਟਾ ਇਨ੍ਹੀਂ ਦਿਨੀਂ ਫਿਲਮਾਂ ਤੋਂ ਦੂਰ ਹੈ। ਸਾਲ 2016 'ਚ ਜੇਨ ਗੁੱਡਐਨਫ ਨਾਲ ਵਿਆਹ ਕਰਵਾਉਣ ਤੋਂ ਬਾਅਦ ਪ੍ਰਿਟੀ ਵਿਦੇਸ਼ 'ਚ ਸੈੱਟ ਹੋ ਗਈ ਪਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਪ੍ਰਿਟੀ ਹਮੇਸ਼ਾ ਆਪਣੇ ਫਿੱਟਨੈੱਸ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਫਿਲਮੀ ਦੁਨੀਆ 'ਚ ਡਿੰਪਲ ਗਰਲ ਨਾ ਮਸ਼ਹੂਰ ਪ੍ਰਿਟੀ ਜ਼ਿੰਟਾ ਭਾਵੇਂ ਇੰਨ੍ਹੀਂ ਦਿਨੀਂ ਫਿਲਮੀ ਦੁਨੀਆ ਤੋਂ ਦੂਰ ਹੈ ਪਰ ਉਹ ਆਈ. ਪੀ. ਐਲ. ਦੇ ਮੈਚਾਂ ਦੌਰਾਨ ਆਪਣੀ ਟੀਮ ਦਾ ਹੌਸਲਾ ਵਧਾਉਂਦੀ ਹੋਈ ਨਜ਼ਰ ਆ ਹੀ ਜਾਂਦੀ ਹੈ।

600 ਕਰੋੜ ਦੀ ਜ਼ਾਇਦਾਦ ਨੂੰ ਮਾਰ ਦਿੱਤੀ ਸੀ ਠੋਕਰ
ਅਦਾਕਾਰੀ ਤੇ ਕਾਰੋਬਾਰ ਤੋਂ ਇਲਾਵਾ ਉਹ ਬੀ. ਬੀ. ਸੀ. ਲਈ ਆਰਟੀਕਲ ਵੀ ਲਿਖਦੀ ਹੁੰਦੀ ਸੀ। ਇੱਥੇ ਹੀ ਬੱਸ ਨਹੀਂ ਉਸ ਨੇ ਇਕ ਵਾਰ 600 ਕਰੋੜ ਦੀ ਜ਼ਾਇਦਾਦ ਨੂੰ ਵੀ ਠੋਕਰ ਮਾਰ ਦਿੱਤੀ ਸੀ। ਜਦੋਂ ਸ਼ਾਨਦਾਰ ਅਮਰੋਹੀ ਨੇ ਦੁਨੀਆ ਨੂੰ ਅਲਵਿਦਾ ਕਿਹਾ ਤਾਂ ਪ੍ਰਿਟੀ ਜ਼ਿੰਟਾ ਕੋਲ 600 ਕਰੋੜ ਦੀ ਜ਼ਾਇਦਾਦ ਹਾਸਲ ਕਰਨ ਦਾ ਮੌਕਾ ਆਇਆ ਸੀ। ਦਰਅਸਲ, ਪ੍ਰਿਟੀ ਜ਼ਿੰਟਾ ਨੂੰ ਸ਼ਾਨਦਾਰ ਅਮਰੋਹੀ ਦੀ ਗੋਦ ਲਈ ਬੇਟੀ ਦੱਸਿਆ ਜਾਂਦਾ ਹੈ। ਮੌਤ ਦੇ ਸਮੇਂ ਸ਼ਾਨਦਾਰ ਅਮਰੋਹੀ 600 ਕਰੋੜ ਦੀ ਜ਼ਾਇਦਾਦ ਦੇ ਮਾਲਕ ਸਨ ਤੇ ਉਹ ਪੂਰੀ ਜ਼ਾਇਦਾਦ ਪ੍ਰਿਟੀ ਜ਼ਿੰਟਾ ਦੇ ਨਾਂ ਕਰਨਾ ਚਾਹੁੰਦੇ ਸਨ ਪਰ ਉਸ ਨੇ ਇਹ ਜ਼ਾਇਦਾਦ ਲੈਣ ਤੋਂ ਨਾਂਹ ਕਰ ਦਿੱਤੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News