ਅੱਖਾਂ ਨਾਲ ਦਿਲ ਲੁੱਟਣ ਵਾਲੀ ਪ੍ਰਿਆ ਪ੍ਰਕਾਸ਼ ਨੇ ਕਾਤਿਲ ਅਦਾਵਾਂ ''ਚ ਕਰਵਾਇਆ ਫੋਟੋਸ਼ੂਟ

3/15/2018 2:37:43 PM

ਮੁੰਬਈ(ਬਿਊਰੋ)— ਅੱਖਾਂ ਦੀਆਂ ਅਦਾਵਾਂ ਨਾਲ ਰਾਤੋਂ-ਰਾਤ ਇੰਟਰਨੈੱਟ ਦੇ ਮਸ਼ਹੂਰ ਹੋਈ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰੀਅਰ ਇਕ ਵਾਰ ਫਿਰ ਤੋਂ ਚਰਚਾ 'ਚ ਆ ਗਈ ਹੈ। ਹਾਲ ਹੀ 'ਚ ਉਸ ਨੇ ਇਕ ਨਵਾਂ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਸ ਨੇ ਪਿੰਕ ਕਰਲ ਦੀ ਡਰੈੱਸ ਪਾਈ ਹੋਈ ਹੈ। ਇਹ ਫੋਟੋਸ਼ੂਟ ਉਸ ਨੇ ਇਕ 'ਕਲੋਦਿੰਗ ਬ੍ਰਾਂਡ' ਲਈ ਕਰਵਾਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
PunjabKesari
ਬਾਲੀਵੁੱਡ 'ਚ ਕਰ ਸਕਦੀ ਹੈ ਡੈਬਿਊ ਪ੍ਰਿਆ ਪ੍ਰਕਾਸ਼
ਪ੍ਰਿਆ ਪ੍ਰਕਾਸ਼ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ ਕਿ ਉਹ ਜਲਦ ਹੀ ਰਣਵੀਰ ਸਿੰਘ ਨਾਲ ਫਿਲਮ 'ਸਿੰਬਾ' ਨਾਲ ਬਾਲੀਵੁੱਡ ਡੈਬਿਊ ਕਰ ਸਕਦੀ ਹੈ। ਹਾਲਾਂਕਿ ਅਜੇ ਤੱਕ ਇਸ ਦਾ ਆਧਿਕਾਰਿਤ ਐਲਾਨ ਨਹੀਂ ਹੋਇਆ।
PunjabKesari

ਪ੍ਰਿਆ ਦੀ ਡੈਬਿਊ ਮਲਿਆਲਮ ਫਿਲਮ 'Oru Adaar Love' ਟੀਜ਼ਰ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
PunjabKesari

ਪਹਿਲਾਂ ਇਹ ਫਿਲਮ 3 ਮਾਰਚ ਨੂੰ ਰਿਲੀਜ਼ ਹੋਣ ਵਾਲੀ ਸੀ। ਹਾਲਾਂਕਿ ਕਿਸੇ ਵਜ੍ਹਾ ਕਰਕੇ ਇਸ ਦੀ ਰਿਲੀਜ਼ਿੰਗ ਡੇਟ ਟਾਲ ਦਿੱਤੀ ਗਈ ਹੈ। ਹੁਣ ਇਹ ਫਿਲਮ 14 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।
PunjabKesari
ਸਿਰਫ 18 ਸਾਲ ਦੀ ਹੈ ਪ੍ਰਿਆ ਪ੍ਰਕਾਸ਼
ਪ੍ਰਿਆ ਪ੍ਰਕਾਸ਼ ਅਜੇ ਸਿਰਫ 18 ਸਾਲ ਦੀ ਹੈ। ਉਸ ਦੀ ਮਾਂ ਪ੍ਰੀਥਾ ਦੀ ਮੰਨੀਏ ਤਾਂ ਅਜੇ ਤੱਕ ਉਹ ਸਿਰਫ ਇਕ ਰੈਂਪ ਸ਼ੋਅ 'ਚ ਨਜ਼ਰ ਆਈ ਹੈ ਤੇ ਇਸ ਤੋਂ ਇਲਾਵਾ ਹਾਲ ਹੀ 'ਚ ਉਸ ਨੇ ਇਕ ਫੋਟੋਸ਼ੂਟ ਕਰਵਾਇਆ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News