'ਬਿੱਗ ਬੌਸ' ਫੇਮ ਪ੍ਰਿੰਸ ਨੇ ਗਰਲਫਰੈਂਡ ਦੇ ਨਾਂ ਦਾ ਬਣਵਾਇਆ ਟੈਟੂ
5/11/2018 1:07:14 PM
ਮੁੰਬਈ (ਬਿਊਰੋ)— 'ਬਿੱਗ ਬੌਸ' ਫੇਮ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੇ ਇਸ ਸਾਲ ਦੀ ਸ਼ੁਰੂਆਤ 'ਚ ਆਪਣੇ ਰਿਸ਼ਤੇ ਨੂੰ ਲੈ ਕੇ ਅਧਿਕਾਰਕ ਐਲਾਨ ਕੀਤਾ ਸੀ। ਉਨ੍ਹਾਂ ਵਿਚਕਾਰ ਇਹ ਰਿਸ਼ਤਾ ਕਾਫੀ ਵਧੀਆ ਚੱਲ ਰਿਹਾ ਹੈ। ਹੁਣ ਪ੍ਰਿੰਸ ਨੇ ਆਪਣੀ ਗਰਦਨ 'ਤੇ ਯੁਵਿਕਾ ਦਾ ਨਾਂ ਹਿੰਦੀ 'ਚ ਲਿਖਵਾਇਆ ਲਿਆ ਹੈ। ਦਰਸਅਲ, ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਪ੍ਰਿੰਸ ਦੀ ਗਰਦਨ 'ਤੇ ਯੁਵਿਕਾ ਦੇ ਨਾਂ ਦਾ ਟੈਟੂ ਦਿਖਾਈ ਦੇ ਰਿਹਾ ਹੈ।
ਦੱਸਣਯੋਗ ਹੈ ਕਿ ਦੋਹਾਂ ਦੀ ਮੁਲਾਕਾਤ ਪਹਿਲੀ ਵਾਰ 2015 'ਚ 'ਬਿੱਗ ਬੌਸ 9' 'ਚ ਹੋਈ ਸੀ ਪਰ ਸ਼ੋਅ 'ਚ ਯੁਵਿਕਾ ਬਾਹਰ ਹੋ ਗਈ ਸੀ ਅਤੇ ਦੋਹਾਂ ਦਾ ਅਫੇਅਰ ਸ਼ੋਅ ਤੋਂ ਬਾਅਦ ਸ਼ੁਰੂ ਹੋਇਆ ਸੀ। ਵਿਆਹ ਦੇ ਬਾਰੇ ਪੁੱਛੇ ਜਾਣ 'ਤੇ ਯੁਵਿਕਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਸੀ ਕਿ ਅਸੀਂ ਇਸ ਸਾਲ ਦੇ ਅੰਤ ਤੱਕ ਵਿਆਹ ਕਰ ਸਕਦੇ ਹਾਂ। ਅਸੀਂ ਅਜੇ ਇਹ ਤੈਅ ਨਹੀਂ ਕੀਤਾ ਹੈ ਕਿ ਅਸੀਂ ਕਿਵੇਂ ਦਾ ਵਿਆਹ ਕਰਾਂਗੇ, ਪਰ ਇਹ ਪਤਾ ਹੈ ਕਿ ਗਰਾਂਡ ਵੈਡਿੰਗ ਹੋਵੇਗੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ