ਪ੍ਰਿੰਸ ਨਰੂਲਾ ਨੇ ਵੀਡੀਓ ਸਾਂਝੀ ਕਰਕੇ ਦੱਸਿਆ ''ਮਾਂ ਤੋਂ ਖਾਂਦੀ ਬਹੁਤ ਮਾਰ''

6/12/2020 9:45:57 AM

ਜਲੰਧਰ (ਬਿਊਰੋ) — ਰਿਐਲਿਟੀ ਸ਼ੋਅ ਦੇ ਬਾਦਸ਼ਾਹ ਕਹੇ ਜਾਣ ਵਾਲੇ ਪ੍ਰਿੰਸ ਨਰੂਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਪੋਸਟ ਕਰਦਿਆਂ ਉਨ੍ਹਾਂ ਨੇ ਲਿਖਿਆ ਹੈ, 'ਮਾਂ ਦਾ ਡਰ, ਕਿਸ-ਕਿਸ ਨੇ ਮੇਰੇ ਵਾਂਗ ਬਹੁਤ ਮਾਰ ਖਾਈ ਹੈ ਮਾਂ ਤੋਂ' ਤੇ ਨਾਲ ਹੀ ਉਨ੍ਹਾਂ ਨੇ ਆਪਣੀ ਮਾਂ ਨੂੰ ਲਵ ਯੂ ਕਹਿੰਦੇ ਹੋਏ ਟੈਗ ਵੀ ਕੀਤਾ ਹੈ।

 
 
 
 
 
 
 
 
 
 
 
 
 
 

Maa ka dar kis kis ko hai kis ne mere tarha bhttttt mar khai hai maa se @asha.narula.988 love u mummy @yuvikachaudhary

A post shared by Prince Yuvika Narula (@princenarula) on Jun 10, 2020 at 9:29pm PDT

ਜੇ ਗੱਲ ਕਰੀਏ ਇਸ ਵੀਡੀਓ ਦੀ ਤਾਂ ਇਹ ਉਨ੍ਹਾਂ ਨੇ ਆਪਣੀ ਪਤਨੀ ਯੁਵਿਕਾ ਚੌਧਰੀ ਨਾਲ ਮਸਤੀ ਲਈ ਬਣਾਈ ਹੈ। ਇਸ 'ਚ ਦੋਵੇਂ ਛੋਟੇ ਬੱਚਿਆਂ ਦੀ ਆਵਾਜ਼ 'ਤੇ ਐਕਟ ਕਰਦੇ ਹੋਏ ਵਿਖਾਈ ਦੇ ਰਹੇ ਹਨ। ਵੀਡੀਓ 'ਚ ਯੁਵਿਕਾ ਉਸ ਬੱਚੇ ਦਾ ਕਿਰਦਾਰ ਨਿਭਾ ਰਹੀ ਹੈ ਜੋ ਕਹਿੰਦਾ ਹੈ ਕਿ ਮੇਰੇ ਵਾਲ ਇੰਨੇ ਛੋਟੇ ਕਰਦੋ ਕਿ ਮੇਰੀ ਮੰਮੀ ਦੇ ਹੱਥ 'ਚ ਨਾ ਆਉਣ। ਉਥੇ ਹੀ ਪ੍ਰਿੰਸ ਨਰੂਲਾ ਆਖਦੇ ਹਨ ਮੁਝੇ ਤੋਂ ਗੰਜਾ ਹੀ ਕਰ ਦੋ। ਦੋਵਾਂ ਦਾ ਇਹ ਹਾਸੇ ਵਾਲਾ ਵੀਡੀਓ ਦਰਸ਼ਕਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਅਜੇ ਤੱਕ ਦੋ ਲੱਖ ਤੋਂ ਵੱਧ ਵਿਊਜ਼ ਇਸ ਵੀਡੀਓ 'ਤੇ ਆ ਚੁੱਕੇ ਹਨ।

 
 
 
 
 
 
 
 
 
 
 
 
 
 

Didi plzzzz 😂😂😂😂😂😂 @yuvikachaudhary

A post shared by Prince Yuvika Narula (@princenarula) on Jun 10, 2020 at 7:52am PDT

ਜੇ ਗੱਲ ਕਰੀਏ ਪ੍ਰਿੰਸ ਨਰੂਲਾ ਦੀ ਤਾਂ ਉਨ੍ਹਾਂ ਮਿਸਟਰ ਪੰਜਾਬ ਤੋਂ ਰਿਐਲਿਟੀ ਸ਼ੋਅ 'ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਟੀ. ਵੀ. ਦੇ ਕਈ ਰਿਐਲਿਟੀ ਸ਼ੋਅਜ਼ ਕੀਤੇ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਨੂੰ ਆਪਣੀ ਪਤਨੀ ਨਾਲ ਮੁਲਾਕਾਤ ਵੀ ਟੀ. ਵੀ. ਦੇ ਰਿਐਲਿਟੀ ਸ਼ੋਅ ਦੌਰਾਨ ਹੀ ਹੋਈ ਸੀ। ਪ੍ਰਿੰਸ ਨਰੂਲਾ ਟੀ. ਵੀ. ਦੇ ਕਈ ਸੀਰੀਅਲਾਂ 'ਚ ਵੀ ਕੰਮ ਕਰ ਚੁੱਕੇ ਹਨ। ਤਾਲਾਬੰਦੀ ਕਰਕੇ ਉਹ ਇਹ ਸਮਾਂ ਆਪਣੀ ਪਤਨੀ ਦੇ ਬਿਤਾ ਰਹੇ ਹਨ ਤੇ ਮਜ਼ੇਦਾਰ ਵੀਡੀਓ ਬਣਾ ਕੇ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਰਹੇ ਹਨ।

 
 
 
 
 
 
 
 
 
 
 
 
 
 

Black and white life main kuch ache moments with biwi @yuvikachaudhary my monkey

A post shared by Prince Yuvika Narula (@princenarula) on Jun 8, 2020 at 1:03am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News