ਡਾ. ਪ੍ਰਿੰਸ ਸੁਖਦੇਵ ਦਾ ਨਵਾਂ ਗੀਤ 'ਆਦਤ' ਹੋਇਆ ਰਿਲੀਜ਼ (ਵੀਡੀਓ)

12/12/2019 1:39:15 AM

ਜਲੰਧਰ,(ਬਿਊਰੋ) : ਸੰਗੀਤ ਜਗਤ 'ਚ ਵੱਖ-ਵੱਖ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਡਾ. ਪ੍ਰਿੰਸ ਸੁਖਦੇਵ ਦਾ ਨਵਾਂ ਗੀਤ 'ਆਦਤ' ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਜਿਥੇ ਡਾ. ਪ੍ਰਿੰਸ ਸੁਖਦੇਵ ਵਲੋਂ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਗਿਆ ਹੈ, ਉਥੇ ਹੀ ਇਸ ਗੀਤ ਦਾ ਖੂਬਸੂਰਤ ਮਿਊਜ਼ਿਕ ਵੀ ਉਨ੍ਹਾਂ ਵਲੋਂ ਖੁਦ ਤਿਆਰ ਕੀਤਾ ਗਿਆ ਹੈ। ਦੱਸ ਦਈਏ ਕਿ 'ਆਦਤ' ਗੀਤ ਦੇ ਬੋਲ ਗੋਗੀ ਹੋਲੈਂਡਿਆ ਵਲੋਂ ਲਿਖੇ ਗਏ ਹਨ। ਇਸ ਗੀਤ ਨੂੰ ਜੀ. ਪੀਕਸ਼ਲ ਸਟੂਡੀਓਜ਼ ਤੇ ਗੁਰਮੀਤ ਦੁੱਗਲ ਵਲੋਂ ਰਿਲੀਜ਼ ਕੀਤਾ ਗਿਆ ਹੈ।      

ਦੱਸਣਯੋਗ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਰੇਸ ਵਾਡਕਰ ਸਮੇਤ ਕਈ ਗਾਇਕਾਂ ਦੇ ਗੀਤਾਂ ਨੂੰ ਪ੍ਰਿੰਸ ਸੁਖਦੇਵ ਨੇ ਆਪਣੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ। ਪ੍ਰਿੰਸ ਸੁਖਦੇਵ ਵਲੋਂ ਤੇਰਾ ਲਾਰਿਆਂ ਦਾ ਸ਼ਹਿਰ, ਕਸੂਰ, ਮਾਂ-ਮਾਂ, ਨਕਾਬ ਅਤੇ ਮੁਖੜੇ ਤੇ ਛਾਈ ਨਿੰਮੀ-ਨਿੰਮੀ ਸੰਗ ਸਮੇਤ ਕਈ ਗੀਤ ਦਰਸ਼ਕਾਂ ਦੀ ਝੋਲੀ 'ਚ ਪਾਏ ਜਾ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Deepak Kumar

This news is Edited By Deepak Kumar

Related News