ਲੇਟੈਸਟ ਤਸਵੀਰਾਂ ਨਾਲ ਮੁੜ ਚਰਚਾ ''ਚ ਛਾਈ ਪ੍ਰਿਆ ਪ੍ਰਕਾਸ਼

4/3/2019 3:52:33 PM

ਜਲੰਧਰ(ਬਿਊਰੋ)— ਸਿਰਫ ਆਪਣੀਆਂ ਅੱਖਾਂ ਦੇ ਇਸ਼ਾਰਿਆਂ ਨਾਲ ਰਾਤੋਂ-ਰਾਤ ਨੈਸ਼ਨਲ ਕਰੱਸ਼ ਬਣਨ ਵਾਲੀ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਅਕਸਰ ਆਪਣੀਆਂ ਅਦਾਵਾਂ ਅਤੇ ਤਸਵੀਰਾਂ ਕਾਰਨ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਪ੍ਰਿਆ ਨੇ ਆਪਣੇ ਇੰਸਟਾ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ 'ਚ ਪ੍ਰਿਆ ਟੈਡੀ ਬੀਅਰ ਨਾਲ ਦਿਖਾਈ ਦੇ ਰਹੀ ਹੈ।
PunjabKesari
ਬਲੈਕ ਐਂਡ ਵਾਈਟ ਤਸਵੀਰਾਂ 'ਚ ਪ੍ਰਿਆ ਦਾ ਕਾਤਿਲਾਨਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਪ੍ਰਿਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
PunjabKesari
ਦੱਸ ਦੇਈਏ ਕਿ ਪ੍ਰਿਆ ਨੇ ਫਿਲਮ 'ਓਰੂ ਅਦਾਰ ਲਵ' ਨਾਲ ਸਾਊਥ ਫਿਲਮੀ ਦੁਨੀਆ 'ਚ ਕਦਮ ਰੱਖਿਆ ਸੀ। ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ।
PunjabKesari
ਹਾਲਾਂਕਿ ਜਦੋਂ ਇਸ ਫਿਲਮ ਦਾ ਟੀਜ਼ਰ ਲਾਂਚ ਹੋਇਆ ਸੀ ਤਾਂ ਪ੍ਰਿਆ ਨੇ ਆਪਣੀਆਂ ਅੱਖਾਂ ਦੇ ਇਸ਼ਾਰੇ ਨਾਲ ਪੂਰੇ ਦੇਸ਼ ਨੂੰ ਦੀਵਾਨਾ ਬਣਾ ਦਿੱਤਾ ਸੀ।
PunjabKesari
ਦੱਸ ਦੇਈਏ ਕਿ ਪ੍ਰਿਆ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਉਹ ਫਿਲਮ 'ਸ਼੍ਰੀਦੇਵੀ ਬੰਗਲੋ' ਨਾਲ ਡੈਬਿਊ ਕਰ ਰਹੀ ਹੈ। ਫਿਲਮ ਦਾ ਟਰੇਲਰ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਹੈ। ਜਿਸ ਤੋਂ ਬਾਅਦ ਪ੍ਰਿਆ ਵਿਵਾਦਾਂ 'ਚ ਆ ਗਈ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News