The White Tiger ’ਚ ਇਕੱਠੇ ਨਜ਼ਰ ਆਉਣਗੇ ਰਾਜਕੁਮਾਰ ਤੇ ਪ੍ਰਿਅੰਕਾ

9/24/2019 4:57:12 PM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ, ਰਾਜਕੁਮਾਰ ਰਾਓ ਜਲਦ ਹੀ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਦੋਵੇਂ ਜਲਦ ਹੀ ਨੈੱਟਫਲਿਕਸ ਦੀ ਵੈੱਬ ਫਿਲਮ ‘ਦਿ ਵ੍ਹਾਈਟ ਟਾਈਗਰ’ ਤੇ ਡਾਇਰੈਕਟਰ ਰਮਿਨ ਬਹਿਰਾਨੀ ਤੇ ਟੀਮ ਨਾਲ ਦਿਖਾਈ ਦੇਣਗੇ। ਪ੍ਰਿਅੰਕਾ ਫਿਲਹਾਲ ਆਪਣੀ ਨਵੀਂ ਫਿਲਮ ‘ਦਿ ਸਕਾਈ ਇਜ਼ ਪਿੰਕ’ ਨੂੰ ਪ੍ਰਮੋਟ ਕਰਨ ਭਾਰਤ ਆਈ ਹੈ, ਜੋ 12 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।

 
 
 
 
 
 
 
 
 
 
 
 
 
 

Day 1 table read for #TheWhiteTiger with this incredibly talented team #RaminBahrani @rajkummar_rao @gouravadarsh! Can’t wait for shoot!!! @netflix @netflix_in

A post shared by Priyanka Chopra Jonas (@priyankachopra) on Sep 23, 2019 at 3:32am PDT


ਇਸ ਦੇ ਨਾਲ ਹੀ ਪ੍ਰਿਅੰਕਾ ਚੋਪੜਾ ਨੇ ਸੋਸ਼ਲ ਮੀਡੀਆ ‘ਤੇ ਇਸ ਸੈਸ਼ਨ ਦੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਹੈ। ਇਸ ‘ਚ ਪ੍ਰਿਅੰਕਾ ਚੋਪੜਾ, ਕੋ-ਐਕਟਰ ਰਾਜਕੁਮਾਰ ਤੇ ਆਦਰਸ਼ ਗੌਰਵ ਨਾਲ ਡਾਇਰੈਕਟਰ ਬਹਿਰਾਨੀ ਨਾਲ ਨਜ਼ਰ ਆ ਰਹੀ ਹੈ। ਪ੍ਰਿਅੰਕਾ ਨੇ ਇੰਸਟਰਗ੍ਰਾਮ ‘ਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, “ਦਿ ਵ੍ਹਾਈਟ ਟਾਈਗਰ’ ਦੀ ਕਹਾਣੀ ‘ਤੇ ਚਰਚਾ ਦਾ ਪਹਿਲਾ ਦਿਨ, ਸ਼ੂਟ ਲਈ ਇੰਤਜ਼ਾਰ ਨਹੀਂ ਕਰ ਸਕਦੀ।”

 
 
 
 
 
 
 
 
 
 
 
 
 
 

Can’t wait to start #TheWhiteTiger with these supremely talented people. @priyankachopra #RaminBahrani #AdarshGourav #MukulDeora @netflix @NetflixIndia

A post shared by Raj Kummar Rao (@rajkummar_rao) on Sep 23, 2019 at 12:43am PDT


ਬੀਤੇ ਸੋਮਵਾਰ ਰਾਜਕੁਮਾਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਇੰਨੀਆਂ ਵੱਡੀਆਂ ਪ੍ਰਤਿਭਾਸ਼ਾਲੀ ਲੋਕਾਂ ਨਾਲ ‘ਦਿ ਵ੍ਹਾਈਟ ਟਾਈਗਰ’ ਨੂੰ ਸ਼ੁਰੂ ਕਰਨ ਦਾ ਇੰਤਜ਼ਾਰ ਨਹੀਂ ਕਰ ਸਕਦਾ। ਪ੍ਰਿਅੰਕਾ ਚੋਪੜਾ, ਰਮਿਨ ਬਹਿਰਾਨੀ, ਆਦਰਸ਼ ਗੌਰਵ ਤੇ ਮੁਕੁਲ ਦੇਵੜਾ।” ਦੱਸ ਦੇਈਏ ਕਿ ਇਹ ਫਿਲਮ ਇਸੇ ਨਾਮ ਦੇ ਇਕ ਨਾਵਲ ’ਤੇ ਆਧਾਰਿਤ ਹੋਵੇਗੀ। ਫਿਲਮ ਦੀ ਕਹਾਣੀ ਇਕ ਚਾਹ ਵਾਲੇ ਵਿਅਕਤੀ ਦੀ ਜ਼ਿੰਦਗੀ ਤੇ ਸਫਲਤਾ ’ਤੇ ਆਧਾਰਿਤ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News