ਸਫਲਤਾ ਦਾ ਕ੍ਰੈਡਿਟ ਖੁਦ ਨੂੰ ਦਿੰਦੀ ਹੈ ਬਾਲੀਵੁੱਡ ਦੀ ਦੇਸੀ ਗਰਲ

10/11/2019 8:22:22 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਦੇਸੀ ਗਰਲ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੀ ਸਫਲਤਾ ਦਾ ਕ੍ਰੈਡਿਟ ਖੁਦ ਨੂੰ ਦਿੰਦੀ ਹੈ। ਪ੍ਰਿੰਯਕਾ ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਦਿ ਸਕਾਈ ਇਜ਼ ਪਿੰਕ' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਉਸ ਦੀ ਇਹ ਫਿਲਮ ਅੱਜ ਰਿਲੀਜ਼ ਹੋ ਰਹੀ ਹੈ। ਪ੍ਰਿੰਯਕਾ ਨੇ ਬਾਲੀਵੁੱਡ ਦੇ ਨਾਲ ਹੀ ਹਾਲੀਵੁੱਡ 'ਚ ਵੀ ਆਪਣੀ ਪਛਾਣ ਬਣਾ ਲਈ ਹੈ।

ਪ੍ਰਿੰਯਕਾ ਚੋਪੜਾ ਦਾ ਕਹਿਣਾ ਹੈ, ''ਆਪਣੀ ਸਫਲਤਾ ਦਾ ਸਭ ਤੋਂ ਜ਼ਿਆਦਾ ਕ੍ਰੈਡਿਟ ਤਾਂ ਮੈਂ ਖੁਦ ਨੂੰ ਦਿੰਦੀ ਹਾਂ ਕਿਉਂਕਿ ਇਸ ਮੁਕਾਮ 'ਤੇ ਪਹੁੰਚਣ ਲਈ ਠੋਕਰਾਂ ਤਾਂ ਬਹੁਤ ਖਾਦੀਆਂ ਹਨ ਮੈਂ ਅਤੇ ਠੋਕਰਾਂ ਨਾਲ ਅੱਗੇ ਵਧਣਾ ਦੀ ਸਮੱਰਥਾ ਵੀ ਖੁਦ ਹੀ ਰਖੀ ਹੈ ਮੈਂ, ਇਸ ਤੋਂ ਬਾਅਦ ਇਸ ਸਫਲਤਾ ਦਾ ਵੱਡਾ ਕ੍ਰੈਡਿਟ ਆਪਣੇ ਮਾਤਾ-ਪਿਤਾ ਨੂੰ ਦੇਵਾਂਗੀ, ਜਿਨ੍ਹਾਂ ਨੇ ਹਮੇਸ਼ਾ ਹੀ ਮੇਰਾ ਹੌਂਸਲਾ ਵਧਾਇਆ, ਇਸ ਲਾਇਕ ਬਣਾਇਆ ਕਿ ਠੋਕਰ ਲੱਗੇ ਤਾਂ ਫਿਰ ਤੋਂ ਮੈਂ ਖੜ੍ਹੀ ਹੋ ਸਕਾ। ਪ੍ਰਿੰਯਕਾ ਨੇ ਕਿਹਾ ਕਿ ਇਕ ਜ਼ਰੂਰੀ ਗੱਲ ਹੈ ਕਿ ਆਪਣੀ ਵੈਲਿਉ ਨੂੰ ਕਦੇ ਵੀ ਘੱਟ ਨਹੀਂ ਸਮਝਣਾ ਚਾਹੀਦਾ। ਜ਼ਿੰਦਗੀ ਦੂਜਿਆਂ ਲਈ ਨਹੀਂ ਜਿਉਂਦੇ ਸਗੋਂ ਜ਼ਿੰਦਗੀ ਆਪਣੇ ਲਈ ਹੀ ਜ਼ਿਉਂਦੇ ਹਾਂ, ਤੁਸੀਂ ਇੱਕਲੇ ਪੈਦਾ ਹੁੰਦੇ ਹੋ ਅਤੇ ਇੱਕਲੇ ਹੀ ਮਰਦੇ ਹੋ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News