ਲੰਚ ਡੇਟ ''ਤੇ ਪਤੀ ਨਿੱਕ ਨਾਲ ਰੋਮਾਂਟਿਕ ਹੋਈ ਪ੍ਰਿਅੰਕਾ, ਕਿੱਸ ਕਰਦਿਆਂ ਦੀ ਤਸਵੀਰ ਵਾਇਰਲ

6/25/2019 11:17:23 AM

ਮੁੰਬਈ(ਬਿਊਰੋ)— ਅਦਾਕਾਰਾ ਪ੍ਰਿਅੰਕਾ ਚੋਪੜਾ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਉਨ੍ਹਾਂ ਦਾ ਹਰ ਲੁੱਕ ਅਤੇ ਸਟਾਈਲ ਆਪਣੇ-ਆਪ 'ਚ ਕਾਫੀ ਵੱਖਰਾ ਹੁੰਦਾ ਹੈ। ਇਨ੍ਹੀਂ ਦਿਨੀਂ ਪ੍ਰਿਅੰਕਾ ਨਿਊਯਾਰਕ 'ਚ ਹੈ। ਉਨ੍ਹਾਂ ਨੂੰ ਅਕਸਰ ਪਤੀ ਨਿੱਕ ਨਾਲ ਕਵਾਲਿਟੀ ਟਾਈਮ ਸਪੈਂਡ ਕਰਦੇ ਹੋਏ ਸਪਾਟ ਕੀਤਾ ਜਾਂਦਾ ਹੈ। ਹਾਲ ਹੀ 'ਚ ਪ੍ਰਿਅੰਕਾ ਅਤੇ ਨਿੱਕ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
PunjabKesari
ਇਨ੍ਹਾਂ ਤਸਵੀਰਾਂ 'ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਐਤਵਾਰ ਸ਼ਾਮ ਪ੍ਰਿਅੰਕਾ ਅਤੇ ਨਿੱਕ ਫਰਾਂਸ ਦੀ ਰਾਜਧਾਨੀ ਦੇ ਮਸੀ ਦੇਸ ਆਰਟਸ ਰੈਸਟੋਰੈਂਟ 'ਚ ਲੰਚ ਕਰਨ ਪਹੁੰਚੇ। ਇਸ ਲੰਚ ਡੇਟ 'ਤੇ ਉਨ੍ਹਾਂ ਦੇ ਜੇਠ ਤੇ ਜੇਠਾਨੀ ਵੀ ਮੌਜ਼ੂਦ ਸਨ।
PunjabKesari
ਹਾਲ ਹੀ 'ਚ ਇਸ ਲੰਚ ਡੇਟ ਦੀਆਂ ਇਨਸਾਈਡ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਜੋਨਸ ਫੈਮਿਲੀ ਦੋਸਤਾਂ ਨਾਲ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ।
PunjabKesari
ਇਸ ਦੌਰਾਨ ਪ੍ਰਿਅੰਕਾ ਨੇ ਨਿੱਕ ਕਿੱਸ ਵੀ ਕੀਤੀ। ਕਪਲ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਫਿਲਮ 'ਦਿ ਸਕਾਈ ਇਜ ਪਿੰਕ' 'ਚ ਨਜ਼ਰ ਆਉਣ ਵਾਲੀ ਹੈ। ਫਿਲਮ ਇਸੇ ਸਾਲ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News