ਪੌੜ੍ਹੀਆਂ ਤੋਂ ਡਿੱਗਦੇ ਵਾਲ-ਵਾਲ ਬਚੀ ਪ੍ਰਿਅੰਕਾ, ਵੀਡੀਓ ਵਾਇਰਲ

4/8/2019 3:09:54 PM

ਜਲੰਧਰ(ਬਿਊਰੋ)— ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਨੂੰ ਅਕਸਰ ਟਾਈਮ ਸਪੈਂਡ ਕਰਦੇ ਦੇਖਿਆ ਗਿਆ ਹੈ। ਸੋਸ਼ਲ ਮੀਡੀਆ ਤੋਂ ਲੈ ਕੇ ਇਵੈਂਟਸ ਤੱਕ ਇਸ ਜੋੜੇ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲਦੀ ਹੈ। ਹਾਲ ਹੀ 'ਚ ਦੋਵਾਂ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 

Her reaction 😂😂😂 god she's adorable 😂😂❤❤ @priyankachopra

A post shared by Priyanka Chopra Online (@priyankaonline) on Apr 6, 2019 at 10:02am PDT


ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਪ੍ਰਿਅੰਕਾ ਪਤੀ ਨਿੱਕ ਨਾਲ ਹੈ ਅਤੇ ਦੋਵੇਂ ਕਿਸੇ ਸੰਗੀਤ ਸਮਾਰੋਹ ਤੋਂ ਬਾਹਰ ਆ ਰਹੇ ਹਨ ਪਰ ਸਮਾਰੋਹ ਤੋਂ ਬਾਹਰ ਆਉਂਦੇ ਹੋਏ ਪ੍ਰਿਅੰਕਾ ਦਾ ਪੌੜ੍ਹੀਆਂ ਤੋਂ ਬੈਲੇਂਸ ਬਿਗੜ ਜਾਂਦਾ ਹੈ ਅਤੇ ਉਹ ਡਿੱਗਦੇ-ਡਿੱਗਦੇ ਬਚਦੀ ਹੈ। ਇਹ ਹਾਦਸਾ ਉਦੋ ਹੋਇਆ ਜਦੋਂ ਪ੍ਰਿਅੰਕਾ ਮੀਡੀਆ ਨੂੰ ਹੈਲੋ ਕਰ ਰਹੀ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਫਰਹਾਨ ਅਖਤਰ ਦੀ ਫਿਲਮ 'ਦਿ ਸਕਾਈ ਇਜ ਪਿੰਕ' 'ਚ ਨਜ਼ਰ ਆਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News