ਕਵੀਨ ਬਨਣ ਲਈ ਨਹੀਂ ਜ਼ਰੂਰਤ ਹੁੰਦੀ ਕਿੰਗ ਦੀ : ਪ੍ਰਿਅੰਕਾ ਚੋਪੜਾ
11/4/2019 3:19:27 PM
ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਕਿਹਾ ਹੈ ਕਿ ਕਿਸੇ ਵੀ ਲੜਕੀ ਨੂੰ ਕਵੀਨ ਬਨਣ ਲਈ ਕਿੰਗ ਦੀ ਜ਼ਰੂਰਤ ਨਹੀਂ ਹੈ। ਪ੍ਰਿਅੰਕਾ ਦਾ ਨਵਾਂ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਛਾਇਆ ਹੋਇਆ ਹੈ। ਵੀਡੀਓ ’ਚ ਪ੍ਰਿਅੰਕਾ ਨੇ ਕਿਹਾ, ‘‘ਕਹਿੰਦੇ ਹਨ ਲੜਕੀਆਂ ਨੂੰ ਸਮਝਣਾ ਬਹੁਤ ਮੁਸ਼ਕਲ ਹੈ, ਬਿਲਕੁੱਲ ਸੱਚ ਕਿਹਾ ਹੈ ਕਿਉਂਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਸਮਝਿਆ ਹੈ, ਅਸੀਂ ਉਸ ਤੋਂ ਬਹੁਤ ਅੱਗੇ ਨਿਕਲ ਚੁੱਕੀਆਂ ਹਾਂ। ਸਾਨੂੰ ਕਵੀਨ ਬਨਣ ਲਈ ਕਿੰਗ ਦੀ ਕੋਈ ਜ਼ਰੂਰਤ ਨਹੀਂ, ਅਸੀ ਆਪਣਾ ਰਸਤਾ ਖੁਦ ਬਣਾਉਂਦੀਆਂ ਹਾਂ ਉਹ ਵੀ ਆਪਣੇ ਹੀ ਸਟਾਈਲ ’ਚ। ਤਾਰੇ ਤੋੜ ਕੇ ਨਾ ਲਿਆਉਣ ਸਾਡੇ ਲਈ, ਉਹ ਤਾਂ ਖੁਦ ਸਾਨੂੰ ਲੱਭਦੇ ਹੋਏ ਚੱਲੇ ਆਉਣਗੇ। ਸਾਨੂੰ ਕਿਸੇ ਹੋਰ ਦੀ ਸਟੋਰੀ ਦਾ ਹਿੱਸਾ ਨਹੀਂ ਬਨਣਾ, ਅਸੀਂ ਆਪਣੀ ਸਟੋਰੀ ਖੁਦ ਆਪ ਲਿਖਦੀਆਂ ਹਾਂ। ਜਮਾਨਾ ਬਦਲ ਰਿਹਾ ਹੈ ਅਤੇ ਕਹਾਣੀ ਵੀ।’’
ਇਹ ਵੀਡੀਓ ਡਿਜ਼ਨੀ ਦੀ ਅਪਕਮਿੰਗ ਮੂਵੀ ‘ਫਰੋਜ਼ਨ-2’ ਨਾਲ ਸਬੰਧਤ ਹੈ। ਵੀਡੀਓ ਦੇ ਅੰਤ ’ਚ ਪ੍ਰਿਯੰਕਾ ਚੋਪੜਾ ਨੇ ‘ਫਰੋਜ਼ਨ-2’ ਦੀ ਲੀਡ ਕੈਰੇਕਟਰ ਏਲਸਾ ਅਤੇ ਏਨਾ ਦੀ ਪਛਾਣ ਤੋਂ ਜਾਣੂ ਕਰਵਾਇਆ। ਇਸ ਫਿਲਮ ’ਚ ਪ੍ਰਿਯੰਕਾ ਚੋਪੜਾ ਅਤੇ ਪਰਣੀਤੀ ਚੋਪੜਾ ‘ਏਲਸਾ’ ਅਤੇ ‘ਏਨਾ’ ਨੂੰ ਫਿਲਮ ਦੇ ਹਿੰਦੀ ਵਰਜ਼ਨ ’ਚ ਅਵਾਜ ਦੇ ਰਹੀਆਂ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ