ਸਿਕੱਮ ਨੂੰ ਅੱਤਵਾਦ ਪ੍ਰਭਾਵਿਤ ਰਾਜ ਦੱਸਣ ''ਤੇ ਪ੍ਰਿਯੰਕਾ ਚੋਪੜਾ ਨੇ ਮੰਗੀ ਮਾਫੀ

9/15/2017 6:12:25 PM

ਮੁੰਬਈ— ਬੀਤੇ ਦਿਨੀਂ ਸਿਕੱਮ ਨੂੰ ਅੱਤਵਾਦ ਤੋਂ ਪਰੇਸ਼ਾਨ ਰਾਜ ਦੱਸ ਕੇ ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੂੰ ਕਾਫੀ ਮੁਸਬਿਤਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਇਸ ਮਾਮਲੇ 'ਚ ਉਨ੍ਹਾਂ ਲਿਖਤੀ ਰੂਪ 'ਚ ਮਾਫੀ ਮੰਗ ਲਈ ਹੈ। ਇਸ ਲਈ ਪ੍ਰਿਯੰਕਾ ਨੇ ਪ੍ਰੋਡਕਸ਼ਨ ਹਾਊਸ ਵਲੋਂ ਇਕ ਅਧਿਕਾਰਕ ਸਟੇਂਟਮੈਂਟ ਜ਼ਾਰੀ ਕੀਤਾ ਹੈ। ਆਪਣੀ ਸਟੇਟਮੈਂਟ 'ਚ ਉਨ੍ਹਾਂ ਲਿਖਿਆ, ''ਮੈਂ ਜੋ ਵੀ ਕਿਹਾ ਉਸਨੂੰ ਲੈ ਕੇ ਮੇਰੀ ਕੋਈ ਅਜਿਹੀ ਇੱਛਾ ਨਹੀਂ ਸੀ, ਮੈਂ ਜੋ ਵੀ ਕਿਹਾ ਉਸਦਾ ਸੰਬੰਧ ਮੇਰੀ ਫਿਲਮ ਨਾਲ ਹੈ। ਮੇਰੀ ਕਿਸੇ ਵੀ ਗੱਲ ਤੋਂ ਜੇਕਰ ਸਿਕੱਮ ਦੇ ਲੋਕਾਂ ਨੂੰ ਠੇਸ ਪਹੁੰਚੀ ਹੋਵ ਤਾਂ ਇਸ ਲਈ ਮਾਫੀ ਮੰਗਦੀ ਹਾਂ। ਮੈਂ ਜੋ ਵੀ ਕਿਹਾ ਹੈ ਉਸਦੀ ਪੂਰ ਜਿੰਮੇਵਾਰੀ ਲੈਂਦੀ ਹਾਂ। ਮੇਰਾ ਅਤੇ ਮੇਰੀ ਟੀਮ ਦਾ ਇਸ ਫਿਲਮ 'ਚ ਕੰਮ ਕਰਨ ਨੂੰ ਲੈ ਕੇ ਅਨੁਭਵ ਬਿਹਤਰੀਨ ਰਿਹਾ ਹੈ। ਮੈਂ ਸਿਕੱਮ ਸਰਕਾਰ ਦੇ ਹਰ ਸਹਿਯੋਗ ਲਈ ਉਨ੍ਹਾਂ ਦੀ ਧੰਨਵਾਦੀ ਹਾਂ''।
ਤੁਹਾਨੂੰ ਦੱਸ ਦੇਈਏ ਪ੍ਰਿਯੰਕਾ ਨੇ ਸਿਕੱਮ ਨੂੰ ਅੱਤਵਾਦ ਤੋਂ ਪਰੇਸ਼ਾਨ ਰਾਜ ਦੱਸਿਆ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਹ ਕਾਫੀ ਟਰੋਲ ਹੋਈ ਸੀ। ਦਰਸਅਲ ਪ੍ਰਿਯੰਕਾ ਆਪਣੀ ਫਿਲਮ 'ਪਹੁਨਾ' ਲਈ ਟੋਰੰਟੋ ਫੈਸਟੀਵਲ 'ਚ ਪਹੁੰਚੀ ਹੋਈ ਸੀ। ਉਨ੍ਹਾਂ 'ਪਹੁਨਾ' ਨੂੰ ਸਿਕਮ ਦੀ ਪਹਿਲੀ ਫਿਲਮ ਦੱਸਿਆ। ਇਸ ਫਿਲਮ ਨੂੰ ਖੁਦ ਪ੍ਰਿਯੰਕਾ ਨੇ ਪ੍ਰੋਡਿਊਸ ਕੀਤਾ ਹੈ। ਨਿਰਦੇਸ਼ਕ ਪਾਖੀ ਟਾਇਰਵਾਲਾ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News