ਮੈਰੀ ਕਾਮ ਤੋਂ ਬਾਅਦ ਇਸ ਮਸ਼ਹੂਰ ਓਲੰਪੀਅਨ ਦੀ ਬਾਇਓਪਿਕ ''ਚ ਨਜ਼ਰ ਆ ਸਕਦੀ ਹੈ ਪ੍ਰਿਯੰਕਾ ਚੋਪੜਾ

10/5/2017 3:21:38 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਕ ਵਾਰ ਫਿਰ ਤੋਂ ਬਾਲੀਵੁੱਡ 'ਚ ਧਮਾਲਾਂ ਪਾਉਣ ਲਈ ਤਿਆਰ ਹੈ। ਤੁਹਾਨੂੰ ਦੱਸ ਦੇਈਏ ਪ੍ਰਿਯੰਕਾ ਜਲਦ ਹੀ ਅਗਲੀ ਬਾਇਓਪਿਕ 'ਚ ਦਿਖਾਈ ਦੇਣ ਵਾਲੀ ਹੈ। ਇਸ ਵਾਰ ਪ੍ਰਿਯੰਕਾ ਇਕ ਅਜਿਹੀ ਸ਼ਖਸੀਅਤ ਦੀ ਬਾਇਓਪਿਕ ਕਰਨ ਵਾਲੀ ਹੈ ਜਿਸਨੇ ਹਮੇਸ਼ਾ ਦੇਸ਼ ਦਾ ਮਾਣ ਵਧਾਇਆ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਓਲੰਪੀਅਨ ਚੈਂਪੀਅਨ ਪੀ. ਟੀ. ਊਸ਼ਾ ਦੇ ਬਾਰੇ 'ਚ।
ਸੂਤਰਾਂ ਮੁਤਾਬਕ ਫਿਲਮ ਮੇਕਰਜ਼ ਇਸ ਫਿਲਮ ਲਈ ਪ੍ਰਿਯੰਕਾ ਨਾਲ ਇਸ ਬਾਰੇ ਗੱਲ ਕਰ  ਰਹੇ ਹਨ। ਇਸ ਫਿਲਮ ਦਾ ਮਸ਼ਹੂਰ ਬਾਲੀਵੁੱਡ ਸੰਗੀਤਕਾਰ ਏ. ਆਰ. ਰਹਿਮਾਨ ਵਲੋਂ ਦਿੱਤਾ ਜਾਵੇਗਾ। ਫਿਲਮ ਦਾ ਬਜਟ ਘੱਟ ਤੋਂ ਘੱਟ 100 ਕਰੋੜ ਦੇ ਕਰੀਬ ਦੱਸਿਆ ਜਾ ਰਿਹਾ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਦਾ ਨਿਰਦੇਸ਼ਨ ਰੇਵਤੀ ਐੱਸ ਵਰਮਾ ਕਰਨ ਵਾਲੀ ਹੈ। ਰੇਵਤੀ ਤਾਮਿਲ ਅਤੇ ਮਲਿਆਲਮ ਵਰਗੀਆਂ ਕਈ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੀ ਹੈ। ਹਾਲਾਕਿ ਅਜੇ ਤੱਕ ਪ੍ਰਿਯੰਕਾ ਚੋਪੜਾ ਅਤੇ ਏ. ਆਰ. ਰਹਿਮਾਨ ਵਲੋਂ ਇਸ ਫਿਲਮ ਨੂੰ ਲੈ ਕੇ ਕੋਈ ਬਿਆਨ ਨਹੀਂ ਆਇਆ ਹੈ। ਇਸ ਤੋਂ ਇਲਾਵਾ ਵਿਸ਼ਵ ਚੈਪਿਅਨ ਰਹਿ ਚੁੱਕੀ ਮੈਰੀ ਕਾਮ ਦੀ ਜ਼ਿੰਦਗੀ ਨੂੰ ਪ੍ਰਿਯੰਕਾ ਨੇ ਫਿਲਮੀ ਪਰਦੇ 'ਤੇ ਖੂਬ ਜ਼ਬਰਦਸਤ ਕਿਰਦਾਰ ਨਾਲ ਨਿਭਾਇਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News