ਐਕਟਰਾਂ ਦੀਆਂ ਗਰਲਫਰੈਂਡਸ ਕਾਰਨ ਫਿਲਮਾਂ ''ਚੋਂ ਕੱਢੀ ਜਾ ਚੁੱਕੀ ਹੈ ਪ੍ਰਿਅੰਕਾ

12/27/2017 3:48:54 PM

ਮੁੰਬਈ (ਬਿਊਰੋ)— ਹਾਲ ਹੀ 'ਚ ਪ੍ਰਿਅੰਕਾ ਚੋਪੜਾ ਦਿੱਲੀ 'ਚ ਇਕ ਇਵੈਂਟ ਦਾ ਹਿੱਸਾ ਬਣੀ। ਪੇਂਗੁਇਨ ਐਨੁਅਲ ਲੈਕਚਰ ਇਵੈਂਟ 'ਬ੍ਰੇਕਿੰਗ ਦਿ ਗਲਾਸ ਸੀਲਿੰਗ, ਚੇਂਜਿੰਗ ਏ ਡਰੀਮ' 'ਚ ਪਹੁੰਚੀ ਪ੍ਰਿਅੰਕਾ ਨੇ ਆਪਣੇ ਕਰੀਅਰ, ਕਾਮਯਾਬੀ ਤੇ ਇੰਡਸਟਰੀ 'ਚ ਮਿਹਨਤ ਨੂੰ ਲੈ ਕੇ ਕਈ ਗੱਲਾਂ ਸ਼ੇਅਰ ਕੀਤੀਆਂ। ਪ੍ਰਿਅੰਕਾ ਚੋਪੜਾ ਨੇ ਮਹਿਲਾਵਾਂ ਦਾ ਕੰਮ ਵਾਲੀ ਜਗ੍ਹਾ 'ਤੇ ਹੋਣ ਵਾਲੇ ਸ਼ੋਸ਼ਣ 'ਤੇ ਗੱਲਬਾਤ ਕੀਤੀ।
ਪ੍ਰਿਅੰਕਾ ਨੇ ਆਪਣੀ ਰਾਏ ਰੱਖਦਿਆਂ ਕਿਹਾ ਕਿ ਨਾ ਸਿਰਫ ਬਾਲੀਵੁੱਡ, ਸਗੋਂ ਹਰ ਤਰ੍ਹਾਂ ਦੇ ਖੇਤਰ 'ਚ ਮਹਿਲਾਵਾਂ ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੀਆਂ ਹਨ। ਸਾਰੀ ਦੁਨੀਆ ਦੀਆਂ ਮਹਿਲਾਵਾਂ ਆਪਣੀ ਇੰਡਸਟਰੀ 'ਚ ਸ਼ਕਤੀਸ਼ਾਲੀ ਆਦਮੀ ਵਲੋਂ ਸਰੀਰਕ, ਮਾਨਸਿਕ ਤੇ ਵਰਬਲ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ।
ਪ੍ਰਿਅੰਕਾ ਨੇ ਅੱਗੇ ਕਿਹਾ, 'ਮੇਰਾ ਮੰਨਣਾ ਹੈ ਕਿ ਮਹਿਲਾ ਪੀੜਤ ਸ਼ੋਸ਼ਣ ਨਹੀਂ ਹੈ, ਸਗੋਂ ਸਰਵਾਈਰ ਹੈ।' ਪ੍ਰਿਅੰਕਾ ਆਪਣੇ ਨਾਲ ਹੋਏ ਇੰਡਸਟਰੀ 'ਚ ਸ਼ੋਸ਼ਣ ਦੇ ਸਵਾਲ 'ਤੇ ਵੀ ਖੁੱਲ੍ਹ ਕੇ ਸਾਹਮਣੇ ਆਈ। ਪ੍ਰਿਅੰਕਾ ਨੇ ਖੁਲਾਸਾ ਕੀਤਾ ਕਿ ਉਸ ਨੂੰ ਡਾਇਰੈਕਟਰਾਂ ਤੇ ਐਕਟਰਾਂ ਦੀਆਂ ਗਰਲਫਰੈਂਡਸ ਦੇ ਚਲਦਿਆਂ ਫਿਲਮ 'ਚੋਂ ਕੱਢ ਦਿੱਤਾ ਜਾਂਦਾ ਸੀ ਤੇ ਉਨ੍ਹਾਂ ਫਿਲਮਾਂ 'ਚ ਕੰਮ ਗਰਲਫਰੈਂਡਸ ਨੂੰ ਦੇ ਦਿੱਤਾ ਜਾਂਦਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News