ਪਿਤਾ ਦੀ ਮੌਤ ਤੋਂ ਬਾਅਦ ਆਖਿਰ ਪ੍ਰਿਅੰਕਾ ਕਿਉਂ ਨੈਕਲੈੱਸ ਤੇ ਰਿੰਗ ਰੱਖਦੀ ਕੋਲ, ਜਾਣੋ ਵਜ੍ਹਾ

4/3/2018 4:40:34 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਹਾਲੀਵੁੱਡ ਇੰਡਸਟਰੀ 'ਚ ਇਕ ਨਵੀਂ ਪਛਾਣ ਬਣਾਈ ਹੈ। ਪ੍ਰਿਅੰਕਾ ਨੇ ਹਾਲ ਹੀ 'ਚ 'ਕਵਾਂਟਿਕੋ ਸੀਜ਼ਨ 3' ਦੀ ਸ਼ੂਟਿੰਗ ਪੂਰੀ ਕਰਕੇ ਮੁੰਬਈ ਵਾਪਸ ਪਰਤੀ ਹੈ। ਪ੍ਰਿਅੰਕਾ ਅਕਸਰ ਸ਼ੂਟਿੰਗ ਦੇ ਸਿਲਸਿਲੇ 'ਚ ਭਾਰਤ ਤੋਂ ਬਾਹਰ ਹੀ ਰਹਿੰਦੀ ਹੈ ਪਰ ਉਹ ਸਮਾਂ ਮਿਲਦੇ ਹੀ ਆਪਣੇ ਪਰਿਵਾਰ ਨੂੰ ਮਿਲਣ ਭਾਰਤ ਆ ਜਾਂਦੀ ਹੈ।
PunjabKesari
ਪ੍ਰਿਅੰਕਾ ਆਪਣੇ ਪਰਿਵਾਰ ਦੇ ਬੇਹੱਦ ਕਰੀਬ ਹੈ। ਆਪਣੇ ਪਿਤਾ ਆਸ਼ੋਕ ਚੋਪੜਾ ਦੀ ਮੌਤ ਤੋਂ ਬਾਅਦ ਪ੍ਰਿਅੰਕਾ ਟੁੱਟ ਗਈ ਸੀ ਪਰ ਸਮੇਂ ਰਹਿੰਦੇ ਹੀ ਉਸਨੇ ਆਪਣੇ-ਆਪ ਨੂੰ ਸੰਭਾਲ ਲਿਆ ਅਤੇ ਅੱਜ ਟਾਪ ਅਦਾਕਾਰਾ ਬਣ ਚੁੱਕੀ ਹੈ। ਪ੍ਰਿਅੰਕਾ ਹਮੇਸ਼ਾ ਆਪਣੇ ਨਾਲ ਇਕ ਫੈਮਿਲੀ ਤਸਵੀਰ ਰੱਖਦੀ ਹੈ ਕਿਉਂਕਿ ਅਕਸਰ ਉਹ ਸ਼ੂਟਿੰਗ ਕਰਕੇ ਆਪਣੇ ਪਰਿਵਾਰ ਤੋਂ ਦੂਰ ਰਹਿੰਦੀ ਹੈ।
PunjabKesari
ਪ੍ਰਿਅੰਕਾ ਹਮੇਸ਼ਾ ਆਪਣੇ ਨਾਲ ਲੱਕੀ ਨੈਕਲੈੱਸ/ਹਾਰ ਰੱਖਦੀ ਹੈ ਕਿਉਂਕਿ ਇਹ ਲੱਕੀ ਨੈਕਲੈੱਸ ਉਸ ਦੇ ਪਿਤਾ ਦਾ ਸੀ, ਜਦੋਂ ਉਹ ਬੀਮਾਰ ਸਨ ਤਾਂ ਉਨ੍ਹਾਂ ਨੇ ਪਾਇਆ ਹੋਇਆ ਸੀ। ਪਿਤਾ ਦੀ ਮੌਤ ਤੋਂ ਬਾਅਦ ਨੈਕਲੈੱਸ ਪ੍ਰਿਅੰਕਾ ਹੀ ਪਾਉਂਦੀ ਹੈ। ਪ੍ਰਿਅੰਕਾ ਦੱਸਦੀ ਹੈ ਕਿ, ਮੈਂ ਯੂਨੀਸੈਫ ਲਈ ਜਾਰਡਨ 'ਚ ਸੀ ਅਤੇ ਸੀਰੀਆ ਦੇ ਰਿਫਊਜੀ ਬੱਚਿਆ ਨੂੰ ਮਿਲੀ।
PunjabKesari

ਉਨ੍ਹਾਂ ਬੱਚਿਆ 'ਚੋਂ ਇਕ ਲੜਕੀ ਦੇ ਹੱਥ 'ਚ ਇਕ ਅੰਗੂਠੀ ਸੀ, ਉਸ ਨੇ ਉਤਾਰ ਕੇ ਮੈਨੂੰ ਦੇ ਦਿੱਤੀ ਅਤੇ ਕਿਹਾ, ''ਮੈਂ ਚਾਹੁੰਦੀ ਹਾਂ ਕਿ ਇਹ ਅੰਗੂਠੀ ਤੁਸੀਂ ਆਪਣੇ ਕੋਲ ਰੱਖੋ।'' ਇਹ ਮੋਮਬੱਤੀ ਪ੍ਰਿਅੰਕਾ ਆਪਣੇ ਹਮੇਸ਼ਾ ਕੋਲ ਰੱਖਦੀ ਹੈ। ਇਹ ਡਾਈਮੈਂਡ ਰਿੰਗ ਪ੍ਰਿਅੰਕਾ ਦੇ ਪਿਤਾ ਨੇ 28ਵੇਂ ਜਨਮਦਿਨ 'ਤੇ ਦਿੱਤੀ ਸੀ। ਇਹ 7 ਕੈਰਟ ਦੀ ਰਿੰਗ ਪ੍ਰਿਅੰਕਾ ਲਈ ਬੇਹੱਦ ਖਾਸ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News