ਗੈਰ-ਕਾਨੂੰਨੀ ਨਿਰਮਾਣ ਲਈ ਪ੍ਰਿਯੰਕਾ ਨੂੰ BMC ਵਲੋਂ ਮਿਲਿਆ ਨੋਟਿਸ

7/3/2018 12:15:48 PM

ਮੁੰਬਈ (ਬਿਊਰੋ)— ਪ੍ਰਿਯੰਕਾ ਚੋਪੜਾ ਨੂੰ BMC ਨੇ ਅੰਧੇਰੀ ਵੈਸਟ ਸਥਿਤ ਅੋਸ਼ਿਵਾਰਾ 'ਚ ਆਪਣੇ ਆਫਿਸ ਅਤੇ ਉਸ ਦੇ ਕੋਲ ਬਣੇ ਦੂਜੇ ਕਮ੍ਰਸ਼ਿਅਲ ਕੰਪਲੈਕਸ 'ਚ ਗੈਰ-ਕਾਨੂੰਨੀ ਨਿਰਮਾਣ ਕਰਕੇ ਨੋਟਿਸ ਜਾਰੀ ਕੀਤਾ ਹੈ। BMC ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਉਨ੍ਹਾਂ ਨੂੰ 5 ਵਾਰ ਸ਼ਿਕਾਇਤ ਮਿਲੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਮ੍ਰਸ਼ਿਅਲ ਕੰਪਲੈਕਸ 'ਚ ਜੋ ਬਿਊਟੀ ਸਪਾਅ ਅਤੇ ਸੈਲੂਨ ਹੈ, ਉਸ 'ਚ ਗੈਰ-ਕਾਨੂੰਨੀ ਤਰੀਕੇ ਨਾਲ ਨਿਰਮਾਣ ਕੀਤਾ ਜਾ ਰਿਹਾ ਹੈ।

BMC ਦੀ ਜਾਂਚ 'ਚ ਤੋਂ ਬਾਅਦ ਕੀਤੀ ਗਈ ਸ਼ਿਕਾਇਤ ਬਿਲਕੁਲ ਸਹੀ ਹੈ ਜਿਸ ਤੋਂ ਬਾਅਦ ਪ੍ਰਿਯੰਕਾ ਨੂੰ 2 ਵੱਖ-ਵੱਖ ਨੋਟਿਸ ਜਾਰੀ ਕੀਤੇ ਗਏ ਹਨ। ਉੱਥੇ ਹੀ ਦੂਜੇ ਪਾਸੇ ਪ੍ਰਿਯੰਕਾ ਆਪਣੇ ਪ੍ਰੇਮੀ ਨਿਕ ਜੋਨਸ ਨਾਲ ਰਿਲੇਸ਼ਨ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਪ੍ਰਿਯੰਕਾ, ਨਿਕ ਨੂੰ ਆਪਣੇ ਪਰਿਵਾਰ ਨਾਲ ਮਿਲਾਉਣ ਲਈ ਭਾਰਤ ਆਈ ਹੈ। ਦੋਹਾਂ ਨੂੰ ਆਕਾਸ਼ ਅੰਬਾਨੀ ਦੀ ਪ੍ਰੀ-ਅੰਗੇਜਮੈਂਟ ਪਾਰਟੀ 'ਚ ਇਕੱਠੇ ਦੇਖਿਆ ਗਿਆ।

ਦੱਸਣਯੋਗ ਹੈ ਕਿ ਨਿਕ ਨਾਲ ਪ੍ਰਿਅੰਕਾ ਦੀ ਪਹਿਲੀ ਮੁਲਾਕਾਤ ਟੀ. ਵੀ. ਸੀਰੀਜ਼ 'ਕਵਾਂਟੀਕੋ' ਦੇ ਸੈੱਟ 'ਤੇ ਇਕ ਕਾਮਨ ਫਰੈਂਡ ਰਾਹੀਂ ਹੋਈ ਸੀ। ਨਿਕ ਦੀ ਉਮਰ 25 ਸਾਲ ਹੈ। ਇਸ ਤੋਂ ਬਾਅਦ 2017 'ਚ ਦੋਵੇਂ ਮੈੱਟ ਗਾਲਾ ਇਵੈਂਟ 'ਚ ਇਕੱਠੇ ਨਜ਼ਰ ਆਏ। ਉੱਥੇ ਹੀ ਖਬਰਾਂ ਦੀ ਮੰਨੀਏ ਤਾਂ ਪ੍ਰਿਯੰਕਾ ਅਤੇ ਨਿਕ ਜਲਦ ਹੀ ਮੰਗਣੀ ਕਰਵਾ ਸਕਦੇ ਹਨ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News