''ਭਾਰਤ'' ਤੋਂ ਬਾਅਦ ''ਦਿ ਸਕਾਈ ਇਜ਼ ਪਿੰਕ'' ''ਚ ਨਜ਼ਰ ਆਵੇਗੀ ਦੇਸੀ ਗਰਲ

7/10/2018 9:20:12 AM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ 'ਭਾਰਤ' ਫਿਲਮ ਸਾਈਨ ਕਰਨ ਤੋਂ ਬਾਅਦ ਪ੍ਰਿਯੰਕਾ ਚੋਪੜਾ ਦੀ ਅਗਲੀ ਹਿੰਦੀ ਫਿਲਮ 'ਦਿ ਸਕਾਈ ਇਜ਼ ਪਿੰਕ' ਹੋਵੇਗੀ ਅਤੇ ਇਸ ਦੇ ਲਈ ਦੇਸੀ ਗਰਲ ਨੇ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਟੀ. ਵੀ. ਸ਼ੋਅ 'ਕਵਾਂਟਿਕੋ' ਲਈ ਪ੍ਰਿਯੰਕਾ ਨਿਊਯਾਰਕ ਗਈ ਸੀ, ਜਿਥੇ ਉਸ ਨੇ ਪਹਿਲੀ ਹਾਲੀਵੁੱਡ ਫਿਲਮ 'ਬੇਵਾਚ' ਕੀਤੀ ਸੀ। ਪ੍ਰਿਯੰਕਾ ਚੋਪੜਾ ਹੁਣ ਭਾਰਤੀ ਫਿਲਮ ਇੰਡਸਟਰੀ 'ਚ ਵਾਪਸੀ ਕਰ ਚੁੱਕੀ ਹੈ। ਉਸ ਨੂੰ ਆਖਰੀ ਵਾਰ ਬਾਲੀਵੁੱਡ ਫਿਲਮ 'ਜੈ ਗੰਗਾਜਲ' 'ਚ ਸਾਲ 2016 'ਚ ਦੇਖਿਆ ਗਿਆ ਸੀ। ਦੱਸ ਦੇਈਏ ਕਿ ਇਸ ਗੱਲ ਦੀ ਜਾਣਕਾਰੀ ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਹੈ।
PunjabKesari
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪ੍ਰਿਯੰਕਾ ਨੇ ਇਕ ਬੋਲਡ ਫੋਟੋਸ਼ੂਟ ਕਰਵਾਇਆ ਸੀ, ਜਿਸ ਦੇ ਚਰਚੇ ਸੋਸ਼ਲ ਮੀਡੀਆ 'ਤੇ ਕਾਫੀ ਹੋ ਰਹੇ ਹਨ। ਉਸ ਦਾ ਇਹ ਫੋਟੋਸ਼ੂਟ ਕਾਫੀ ਜ਼ਿਆਦਾ ਵਾਇਰਲ ਹੋਇਆ। ਉਸ ਦੇ ਇਸ ਲੁੱਕ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਇੰਨੀਂ ਦਿਨੀਂ ਪ੍ਰਿਯੰਕਾ ਆਪਣੇ ਕਥਿਤ ਪ੍ਰੇਮੀ ਨਿੱਕ ਜੋਨਸ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਬਟੋਰ ਰਹੀ ਹੈ। ਆਏ ਦਿਨੀਂ ਪ੍ਰਿਯੰਕਾ ਤੇ ਨਿੱਕ ਕਿਸੇ ਨਾ ਕਿਸੇ ਵਜ੍ਹਾ ਕਾਰਨ ਚਰਚਾ 'ਚ ਆ ਹੀ ਜਾਂਦੇ ਹਨ। ਇਨ੍ਹਾਂ ਦੋਵਾਂ ਨੂੰ ਅਕਸਰ ਹੀ ਇਕੱਠੇ ਦੇਖਿਆ ਜਾਂਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News