Pics : ਮੰਗੇਤਰ ਨਿਕ ਜੋਨਸ ਨਾਲ US ਓਪਨ ਦੇਖਣ ਪਹੁੰਚੀ ਪ੍ਰਿਯੰਕਾ

9/5/2018 2:38:51 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਮੰਗਲਵਾਰ ਰਾਤ ਆਪਣੇ ਮੰਗੇਤਰ ਨਿਕ ਜੋਨਸ ਨਾਲ ਨਿਊਯਾਰਕ 'ਚ ਚੱਲ ਰਹੇ ਯੂ. ਐੱਸ ਓਪਨ ਨੂੰ ਇੰਜੁਆਏ ਕਰਦੀ ਨਜ਼ਰ ਆਈ। ਪ੍ਰਿਯੰਕਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਫੈਮਿਲੀ ਵੈਕਸ਼ਨ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੌਰਾਨ ਪ੍ਰਿਯੰਕਾ ਨਾਲ ਉਸ ਦੀ ਮਾਂ ਮਧੂ ਚੋਪੜਾ ਵੀ ਨਜ਼ਰ ਆਈ। ਪ੍ਰਿਯੰਕਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''It’s a #famjam at the #usopen 💋🎉❤️ @nickjonas @sophiet @joejonas @madhumalati''।

PunjabKesari
ਪ੍ਰਿਯੰਕਾ, ਨਿਕ ਜੋਨਸ ਦੇ ਪਰਿਵਾਰ ਦੇ ਕਾਫੀ ਕਰੀਬ ਹੈ। ਪ੍ਰਿਯੰਕਾ-ਨਿਕ ਨਾਲ ਉਸਦਾ ਭਰਾ ਜੋ ਜੋਨਸ ਅਤੇ ਉਸ ਦੀ ਮੰਗੇਤਰ ਸੋਫੀ ਟਰਨਰ ਇਕੱਠੇ ਨਜ਼ਰ ਆਏ। ਸੋਫੀ ਇਕ ਮਸ਼ਹੂਰ ਅਦਾਕਾਰਾ ਹੈ। ਹਾਲ ਹੀ 'ਚ ਸੋਫੀ ਮਸ਼ਹੂਰ ਸੀਰੀਜ਼ 'ਗੇਮ ਆਫ ਥ੍ਰੋਨਸ' 'ਚ ਨਜ਼ਰ ਆਈ ਸੀ।

PunjabKesari
ਦੱਸਣਯੋਗ ਹੈ ਕਿ ਪ੍ਰਿਯੰਕਾ ਨੇ ਪਿਛਲੇ ਮਹੀਨੇ ਮੰਗਣੀ ਤੋਂ ਬਾਅਦ ਨਿਕ ਨਾਲ ਅਮਰੀਕਾ ਪਹੁੰਚੀ ਹੈ। ਕਿਹਾ ਜਾ ਰਿਹਾ ਹੈ ਕਿ ਪ੍ਰਿਯੰਕਾ ਉੱਥੇ ਨਿਕ ਦੇ ਭਰਾ ਦੇ ਵਿਆਹ 'ਚ ਸ਼ਿਰਕਤ ਕਰਨ ਪਹੁੰਚੀ ਅਤੇ ਇਸ ਤੋਂ ਬਾਅਦ ਉਹ ਵਾਪਸ ਆਵੇਗੀ। ਜਾਣਕਾਰੀ ਮੁਤਾਬਕ ਪ੍ਰਿਯੰਕਾ-ਨਿਕ ਸਾਲ ਦੇ ਅੰਤ ਤੱਕ ਵਿਆਹ ਕਰ ਸਕਦੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News