ਪ੍ਰਿਯੰਕਾ ਚੋਪੜਾ ਨੇ ਫਿਲਮ 'ਪਹੁਨਾ' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

11/5/2018 7:02:02 PM

ਮੁੰਬਈ (ਬਿਊਰੋ)— ਅਭਿਨੇਤਰੀ ਪ੍ਰਿਯੰਕਾ ਚੋਪੜਾ ਦੀ ਬਤੌਰ ਨਿਰਮਾਤਾ ਪਹਿਲੀ ਫਿਲਮ ਸਿੱਕਿਮੀ ਫਿਲਮ 'ਪਹੁਨਾ' 7 ਦਸੰਬਰ ਨੂੰ ਰਿਲੀਜ਼ ਹੋਵੇਗੀ। ਪਾਖੀ ਟਾਇਰਵਾਲਾ ਦੇ ਲੇਖਨ ਅਤੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਨੂੰ ਪ੍ਰਿਯੰਕਾ ਚੋਪੜਾ ਤੇ ਉਨ੍ਹਾਂ ਦੀ ਮਾਂ ਮਧੁ ਚੋਪੜਾ ਦੇ ਬੈਨਰ 'ਪਰਪਲ ਪੈਬਲ ਪਿਕਚਰਸ' ਬਣਾਇਆ ਗਿਆ ਹੈ। ਫਿਲਮ ਦੀ ਕਹਾਣੀ ਤਿੰਨ ਨੇਪਾਲੀ ਬੱਚਿਆਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਆਪਣੇ ਮਾਪਿਆਂ ਤੋਂ ਵਿਛੜ ਜਾਂਦੇ ਹਨ ਅਤੇ ਨੇਪਾਲ 'ਚ ਮਾਓਵਾਦੀ ਅੰਦੋਲਨ ਤੋਂ ਬੱਚ ਕੇ ਸਿਕੱਮ ਭੱਜ ਜਾਂਦੇ ਹਨ।

ਪ੍ਰਿਯੰਕਾ ਨੇ ਟਵਿਟਰ 'ਤੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰਦੇ ਹੋਏ ਲਿਖਿਆ, ''ਅੰਤ ਇੰਤਜ਼ਾਰ ਖਤਮ ਹੋਇਆ, 'ਪਹੁਨਾ' 7 ਦਸੰਬਰ, 2018 ਨੂੰ ਦੇਸ਼ ਭਰ ਦੇ ਥੀਏਟਰਾਂ 'ਚ ਰਿਲੀਜ਼ ਹੋਵੇਗੀ। ਇਹ ਇਕ ਖਾਸ ਫਿਲਮ ਹੈ ਅਤੇ ਇਹ ਖੁਸ਼ਖਬਰੀ ਤੁਹਾਨੂੰ ਦੇਣ ਲਈ ਹੋਰ ਇੰਤਜ਼ਾਰ ਕਰ ਨਹੀਂ ਸਕਦੀ''। ਨਾਲ ਹੀ ਪ੍ਰਿਯੰਕਾ ਨੇ ਫਿਲਮ ਦਾ ਪੋਸਟਰ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਉੱਥੇ ਹੀ ਬੀਤੇ ਦਿਨੀਂ ਇਸ ਫਿਲਮ ਨੂੰ ਸਰਬੋਤਮ ਫਿਲਮ (ਜਿਊਰੀ ਚੁਆਇਸ) ਅਤੇ ਕੌਮਾਂਤਰੀ ਫੀਚਰ ਫਿਲਮ ਦੀ ਸ਼੍ਰੇਣੀ 'ਚ ਪ੍ਰੋਫੈਸ਼ਨਲ ਜਿਊਰੀ ਵਲੋਂ 'ਵਿਸ਼ੇਸ਼ ਉਲੇਖ' ਪੁਰਸਕਾਰ ਦਿੱਤੇ ਗਏ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News