ਤਿਆਰੀਆਂ ਦੇਖਣ ਜੋਧਪੁਰ ਪਹੁੰਚੀ ਪ੍ਰਿਯੰਕਾ ਦੀ ਮਾਂ, ਵਿਆਹ ਬਾਰੇ ਦਿੱਤਾ ਇਹ ਜਵਾਬ

11/17/2018 11:57:02 AM

ਮੁੰਬਈ (ਬਿਊਰੋ)— ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੇ ਵਿਆਹ ਤੋਂ ਬਾਅਦ ਹੁਣ ਪ੍ਰਿਯੰਕਾ ਚੋਪੜਾ ਦੇ ਵਿਆਹ ਦੀ ਤਰੀਕ ਸਾਹਮਣੇ ਆ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਪ੍ਰਿਯੰਕਾ ਦੇ ਵਿਆਹ ਦੀਆਂ ਰਸਮਾਂ 30 ਨਵੰਬਰ ਤੋਂ ਸ਼ੁਰੂ ਹੋਣਗੀਆਂ। ਪ੍ਰਿਯੰਕਾ ਜੋਧਪੁਰ 'ਚ ਆਪਣਾ ਵਿਆਹ ਕਰੇਗੀ। ਹਾਲ ਹੀ 'ਚ ਵਿਆਹ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪ੍ਰਿਯੰਕਾ ਦੀ ਮਾਂ ਮਧੁ ਚੋਪੜਾ ਜੋਧਪੁਰ ਪਹੁੰਚੀ ਸੀ।

PunjabKesari
ਜੋਧਪੁਰ 'ਚ ਜਦੋਂ ਮੀਡੀਆ ਵਲੋਂ ਮਧੁ ਚੋਪੜਾ ਨੂੰ ਪ੍ਰਿਯੰਕਾ ਦੇ ਵਿਆਹ ਨੂੰ ਲੈ ਕੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ, ''ਇਹ (ਜੋਧਪੁਰ) ਮੇਰਾ ਬਹੁਤ ਪਸੰਦੀਦਾ ਸ਼ਹਿਰ ਹੈ। ਸਾਰੀ ਦੁਨੀਆ ਛੱਡ ਕੇ ਅਸੀਂ ਇੱਥੇ ਆਏ ਹਾਂ''। ਵਿਆਹ ਦੀਆਂ ਤਿਆਰੀਆਂ ਬਾਰੇ ਉਨ੍ਹਾਂ ਕਿਹਾ, ''ਹੁਣ ਵਿਆਹ ਦੇਖਿਓ...ਅਜੇ ਕੀ ਦੱਸਾ, ਜਦੋਂ ਹੋ ਜਾਵੇਗਾ ਉਦੋਂ ਗੱਲ ਕਰਾਂਗੇ''।

ਦੱਸਣਯੋਗ ਹੈ ਕਿ ਪ੍ਰਿਯੰਕਾ ਚੋਪੜਾ ਅਮਰੀਕੀ ਗਾਇਕ ਨਿਕ ਜੋਨਸ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਪ੍ਰਿਯੰਕਾ ਅਤੇ ਨਿਕ ਦੀ ਮੰਗਣੀ ਅਗਸਤ ਮਹੀਨੇ ਮੁੰਬਈ 'ਚ ਹੋਈ ਸੀ। ਇਸ ਤੋਂ ਬਾਅਦ ਹੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News