ਪ੍ਰਿਅੰਕਾ ਚੋਪੜਾ ਨੂੰ ਸਮੁੰਦਰ 'ਚ ਰੋਮਾਂਸ ਕਰਨਾ ਪਿਆ ਮਹਿੰਗਾ

7/29/2019 9:20:32 AM

ਮੁੰਬਈ(ਬਿਊਰੋ)—ਬਾਲੀਵੁੱਡ ਦੀ ਦੇਸੀ ਗਰਲ ਯਾਨੀ ਕਿ ਪ੍ਰਿਅੰਕਾ ਨੇ ਪਿਛਲੇ ਦਿਨੀਂ ਮਿਆਮੀ 'ਚ ਆਪਣਾ ਜਨਮਦਿਨ ਮਨਾਇਆ ਸੀ। ਫਿਲਹਾਲ ਪ੍ਰਿਅੰਕਾ ਪਤੀ ਨਿੱਕ ਨਾਲ ਮਿਆਮੀ 'ਚ ਸਮਾਂ ਬਿਤਾ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਪ੍ਰਿਅੰਕਾ ਸਮੁੰਦਰ ਦੀਆਂ ਲਹਿਰਾਂ ਵਿਚਕਾਰ ਬੋਟ 'ਤੇ ਨਿੱਕ ਨਾਲ ਰੋਮਾਂਸ ਕਰਦੀ ਨਜ਼ਰ ਆਈ। ਪ੍ਰਿਅੰਕਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕੁਝ ਫੈਨਜ਼ ਤਾਂ ਪਸੰਦ ਕਰ ਰਹੇ ਹਨ ਪਰ ਕੁਝ ਨੇ ਉਨ੍ਹਾਂ ਨੂੰ ਟਰੋਲ ਵੀ ਕੀਤਾ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਪ੍ਰਿਅੰਕਾ ਨੇ ਗੁਲਾਬੀ ਸਵਿਮ ਸੂਟ ਨਾਲ ਗੁਲਾਬੀ ਦਸਤਾਨੇ ਪਹਿਨੇ ਹੋਏ ਹਨ। ਪ੍ਰਿਅੰਕਾ ਨੂੰ ਇਨ੍ਹਾਂ ਗੁਲਾਬੀ ਦਸਤਾਨਿਆਂ ਕਾਰਨ ਕਾਫੀ ਟਰੋਲ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

My 💓

A post shared by Priyanka Chopra Jonas (@priyankachopra) on Jul 27, 2019 at 8:36am PDT

ਇਕ ਯੂਜ਼ਰ ਨੇ ਉਸ ਦੀ ਤਸਵੀਰ 'ਤੇ ਕੁਮੈਂਟ ਕਰਕੇ ਪੁੱਛਿਆ ਕਿ ਤੈਰਾਕੀ ਦੌਰਾਨ ਹੱਥਾਂ 'ਚ ਦਸਤਾਨੇ ਕੌਣ ਪਾਉਂਦਾ ਹੈ? ਇਕ ਹੋਰ ਯੂਜ਼ਰ ਨੇ ਇਸ 'ਤੇ ਲਿਖਿਆ- ਕੀ ਕੋਈ ਮੈਨੂੰ ਸਮਝਾ ਸਕਦਾ ਹੈ ਕਿ ਸਵਿਮ ਸੂਟ ਦੇ ਨਾਲ ਦਸਤਾਨੇ ਪਹਿਨਣਾ ਕਿੱਥੋਂ ਦਾ ਫੈਸ਼ਨ ਹੈ? ਇਨ੍ਹਾਂ ਤਸਵੀਰਾਂ ਲਈ ਅਦਾਕਾਰਾ ਨੂੰ ਜ਼ਬਰਦਸਤ ਟਰੋਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਪ੍ਰਿਅੰਕਾ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਉਸ ਦੇ ਗੁਲਾਬੀ ਦਸਤਾਨਿਆਂ 'ਤੇ ਟਿੱਕੀਆਂ ਹੋਈਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News