ਜਨਮਦਿਨ ਪਾਰਟੀ ਦੌਰਾਨ ਮਸਤੀ ਮੂਡ ''ਚ ਦਿਸੀ ਪ੍ਰਿਅੰਕਾ, ਦੇਖੋ ਤਸਵੀਰਾਂ

7/21/2019 11:47:11 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ 18 ਜੁਲਾਈ ਨੂੰ 37ਵਾਂ ਜਨਮਦਿਨ ਮਨਾਇਆ ਸੀ। ਆਪਣੇ ਜਨਮਦਿਨ ਦੇ ਦਿਨ ਪ੍ਰਿਅੰਕਾ ਇਕ ਪ੍ਰੋਜੈਕਟ ਲਈ ਮਿਆਮੀ 'ਚ ਸੀ। ਉਨ੍ਹਾਂ ਦਾ ਜਨਮਦਿਨ ਵੀ ਇੱਥੇ ਹੀ ਸੈਲੀਬਰੇਟ ਕੀਤਾ ਗਿਆ। ਇਸ ਦੇ ਲਈ ਪ੍ਰਿਅੰਕਾ ਦੀ ਮਾਂ ਮਧੁ ਚੋਪੜਾ ਅਤੇ ਭੈਣ ਪਰਿਣੀਤੀ ਚੋਪੜਾ ਸਪੈਸ਼ਲੀ ਮਿਆਮੀ ਪਹੁੰਚੇ ਸਨ।
PunjabKesari
ਪ੍ਰਿਅੰਕਾ ਦਾ ਜਨਮਦਿਨ ਸੈਲੀਬ੍ਰੇਸ਼ਨ ਸ਼ਾਨਦਾਰ ਰਿਹਾ, ਜਿਸ ਦੀਆਂ ਕੁਝ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਪ੍ਰਿਅੰਕਾ ਆਪਣੇ ਪਤੀ ਨਿੱਕ ਜੋਨਸ ਅਤੇ ਭੈਣ ਪਰਿਣੀਤੀ ਨਾਲ ਨਜ਼ਰ ਆ ਰਹੀ ਹੈ।
PunjabKesari
ਆਪਣੀ ਜਨਮਦਿਨ ਪਾਰਟੀ 'ਚ ਪ੍ਰਿਅੰਕਾ ਇਕ ਸ਼ਿਮਰੀ ਰੈੱਡ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ ਡਰੈੱਸ 'ਚ ਪ੍ਰਿਅੰਕਾ ਬੇਹੱਦ ਹੌਟ ਨਜ਼ਰ ਆ ਰਹੀ ਹੈ, ਉਥੇ ਹੀ ਨਿੱਕ ਲਾਈਟ ਯੈਲੋ ਸ਼ਰਟ 'ਚ ਦਿਖਾਈ ਦੇ ਰਹੇ ਹਨ।
PunjabKesari
ਤਸਵੀਰਾਂ ਦੇਖ ਕੇ ਲੱਗ ਰਿਹਾ ਹੈ ਕਿ ਦੇਸੀ ਗਰਲ ਨੇ ਆਪਣੇ ਜਨਮਦਿਨ ਪਾਰਟੀ ਨੂੰ ਖੂਬ ਇੰਜੁਆਏ ਕੀਤਾ ਹੈ।
PunjabKesari
ਨਿੱਕ ਜੋਨਸ ਨੇ ਵੀ ਪ੍ਰਿਅੰਕਾ ਦੀ ਇਸ ਬਰਥਡੇ ਡਰੈੱਸ 'ਚ ਇਕ ਵੀਡੀਓ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ 'ਚ ਵੀਡੀਓ ਪੋਸਟ ਕਰ ਉਸ 'ਤੇ ਲਿਖਿਆ, ''ਬਰਥਡੇ ਗਰਲ ਇਨ ਰੈੱਡ।'' 
PunjabKesari
ਪ੍ਰਿਅੰਕਾ ਦਾ ਬਰਥਡੇ ਕੇਕ ਵੀ ਬਹੁਤ ਸਪੈਸ਼ਲ ਸੀ। ਪੰਜ ਲੇਅਰਸ ਵਾਲੇ ਇਸ ਕੇਕ ਨੂੰ ਗੋਲਡਨ ਅਤੇ ਰੈੱਡ ਨਾਲ ਸਜਾਇਆ ਗਿਆ ਸੀ। ਜਿਸ 'ਤੇ ਉੱਪਰ ਦੀ ਵੱਲ ਪ੍ਰਿਅੰਕਾ ਦਾ ਨੇਮ ਟੈਗ ਲੱਗਾ ਸੀ।
PunjabKesari
ਦੱਸ ਦੇਈਏ ਕਿ ਵਿਆਹ ਤੋਂ ਬਾਅਦ ਪ੍ਰਿਅੰਕਾ ਦਾ ਇਹ ਪਹਿਲਾ ਜਨਮਦਿਨ ਸੀ, ਜਿਸ ਨੂੰ ਖਾਸ ਬਣਾਉਣ 'ਚ ਨਿਕ ਜੋਨਸ ਨੇ ਕੋਈ ਕਸਰ ਨਹੀਂ ਛੱਡੀ।
PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News