ਪ੍ਰਿਅੰਕਾ ਚੋਪੜਾ ਨੇ ਪਤੀ ਨਿੱਕ ਜੋਨਸ ਨਾਲ ਸੈਲੀਬ੍ਰੇਟ ਕੀਤਾ ਈਸਟਰ

4/22/2019 12:02:12 PM

ਮੁੰਬਈ(ਬਿਊਰੋ)— ਹਾਲ ਹੀ 'ਚ ਈਸਟਰ ਸੰਡੇ ਸੈਲੀਬਰੇਟ ਕੀਤਾ ਗਿਆ। ਕਈ ਸਿਤਾਰਿਆਂ ਦੀ ਤਰ੍ਹਾਂ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਵੀ ਆਪਣੇ ਪਰਿਵਾਰ ਨਾਲ ਈਸਾਈ ਤਿਉਹਾਰ ਮਨਾਇਆ। ਪ੍ਰਿਅੰਕਾ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਪ੍ਰਿਅੰਕਾ ਨੇ ਆਪਣੇ ਪਤੀ ਨਿੱਕ ਜੋਨਸ ਅਤੇ ਸੱਸ Denise Jonas ਨਾਲ ਤਸਵੀਰ ਸ਼ੇਅਰ ਕੀਤੀ। ਦਰਅਸਲ ਪ੍ਰਿਅੰਕਾ ਈਸਟਰ ਸੈਲੀਬ੍ਰੇਟ ਕਰਨ ਜਾਰਜਿਆ ਦੇ ਅਟਲਾਂਟਾ 'ਚ ਹੈ। ਉਨ੍ਹਾਂ ਨੇ ਇਸ ਦੌਰਾਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ। ਜਿਸ 'ਚ ਪ੍ਰਿਅੰਕਾ ਅਤੇ ਨਿੱਕ ਨੇ ਹੱਥ 'ਚ ਈਸਟਰ ਬਾਸਕੇਟ ਫੜ੍ਹਿਆ ਹੋਇਆ ਹੈ ਅਤੇ ਉਹ ਸੱਸ ਮੰਮੀ ਜੋਨਸ ਨਾਲ ਪੋਜ ਦੇ ਰਹੀ ਹੈ।
PunjabKesari
ਪ੍ਰਿਅੰਕਾ ਨੇ ਤਸਵੀਰ ਨਾਲ ਕੈਪਸ਼ਨ ਵੀ ਦਿੱਤਾ ਹੈ। 'Happy Easter from ours to yours'। ਇਸ ਦੇ ਨਾਲ ਉਨ੍ਹਾਂ ਨੇ ਨਿੱਕ ਦੇ ਪਾਪਾ ਪਾਲ ਕੇਵਿਨ ਜੋਨਸ ਨੂੰ ਟੈਗ ਕੀਤਾ ਹੈ। ਪ੍ਰਿਅੰਕਾ ਤੋਂ ਇਲਾਵਾ ਨਿੱਕ ਨੇ ਵੀ ਇਕ ਸੈਲਫੀ ਸ਼ੇਅਰ ਕੀਤੀ ਅਤੇ ਸਾਰਿਆਂ ਨੂੰ ਈਸਟਰ ਵਿਸ਼ ਕੀਤਾ। ਇਸ ਤਸਵੀਰ 'ਚ ਪ੍ਰਿਅੰਕਾ ਅਤੇ ਨਿੱਕ ਮੁਸਕੁਰਾਉਂਦੇ ਹੋਏ ਨਜ਼ਰ ਆ ਰਹੇ ਹਨ।
PunjabKesari
ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਤਿੰਨ ਸਾਲ ਤੋਂ ਵੀ ਜ਼ਿਆਦਾ ਸਮੇਂ ਬਾਅਦ ਬਾਲੀਵੁੱਡ ਸਕ੍ਰੀਨ 'ਤੇ ਵਾਪਸੀ ਕਰਨ ਵਾਲੀ ਹੈ। ਉਹ ਸ਼ੋਨਾਲੀ ਬੋਸ ਦੀ 'ਦਿ ਸਕਾਈ ਇਜ ਪਿੰਕ' 'ਚ ਨਜ਼ਰ ਆਵੇਗੀ। ਫਿਲਮ 'ਚ ਉਨ੍ਹਾਂ ਤੋਂ ਇਲਾਵਾ ਫਰਹਾਨ ਅਖਤਰ ਅਤੇ ਜਾਇਰਾ ਵਸੀਮ ਵੀ ਮੁੱਖ ਕਿਰਦਾਰ ਨਿਭਾਏਗੀ। ਪ੍ਰਿਅੰਕਾ ਆਖਰੀ ਵਾਰ 2016 'ਚ ਜੈ ਗੰਗਾਜਲ 'ਚ ਨਜ਼ਰ ਆਈ ਸੀ। ਉਥੇ ਹੀ, ਨਿੱਕ ਜੋਨਸ ਜਲਦ ਹੀ ਆਪਣੇ ਨਵੇਂ ਸਾਂਗ 'The Ugly Truth' ਰਿਲੀਜ਼ ਕਰਨ ਵਾਲੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News