ਮਾਂ ਤੇ ਪਤੀ ਨਿੱਕ ਨਾਲ ਸਮੋਕਿੰਗ ਕਰਨ ''ਤੇ ਟਰੋਲ ਹੋਈ ਪ੍ਰਿਅੰਕਾ

7/22/2019 11:49:31 AM

ਮੁੰਬਈ(ਬਿਊਰੋ)— ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਮਾਯਾਮੀ 'ਚ ਆਪਣੀ ਮਾਂ ਨਾਲ ਸਮਾਂ ਬਿਤਾ ਰਹੀ ਹੈ। ਹਾਲ ਹੀ 'ਚ ਪ੍ਰਿਅੰਕਾ ਨੇ ਆਪਣਾ ਜਨਮਦਿਨ ਵੀ ਮਨਾਇਆ ਸੀ, ਇਸ ਖਾਸ ਮੌਕੇ 'ਤੇ ਪ੍ਰਿਅੰਕਾ ਦੀ ਮਾਂ ਮਧੂ ਚੋਪੜਾ ਤੇ ਭੈਣ ਪਰਿਣੀਤੀ ਚੋਪੜਾ ਉੱਥੇ ਪਹੁੰਚੀਆਂ ਸਨ। ਪ੍ਰਿਅੰਕਾ ਦੇ ਜਨਮਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਛਾਈਆਂ ਹੋਈਆਂ ਹਨ। ਹਾਲ ਹੀ 'ਚ ਪ੍ਰਿਅੰਕਾ ਦੀ ਯਾਟ ਪਾਰਟੀ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਪ੍ਰਿਅੰਕਾ ਸਿਗਰਟ ਪੀਤੀ ਨਜ਼ਰ ਆ ਰਹੀ ਹੈ ਅਤੇ ਪ੍ਰਿਅੰਕਾ ਦੀ ਮਾਂ ਅਤੇ ਨਿੱਕ ਜੋਨਸ ਸਿਗਾਰ ਪੀ ਰਹੇ ਹਨ। ਉਨ੍ਹਾਂ ਦੀ ਇਹ ਤਸਵੀਰ ਟਰੋਲਰਸ ਦੇ ਨਿਸ਼ਾਨੇ 'ਤੇ ਆ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਪ੍ਰਿਅੰਕਾ ਸਟੇਟਮੈਂਟ ਦੇ ਚੁੱਕੀ ਹੈ ਕਿ ਉਨ੍ਹਾਂ ਨੂੰ ਅਸਥਮਾ ਹੈ।

PunjabKesari
ਦੱਸ ਦੇਈਏ ਕਿ ਪ੍ਰਿਅੰਕਾ ਨੇ ਬੀਤੇ ਦਸੰਬਰ ਨਿੱਕ ਜੋਨਸ ਨਾਲ ਉਦੇਪੁਰ ਦੇ ਉਮੇਦ ਭਵਨ 'ਚ ਵਿਆਹ ਕੀਤਾ ਸੀ। ਉਨ੍ਹਾਂ ਦੇ ਵਿਆਹ 'ਚ ਆਤਿਸ਼ਬਾਜ਼ੀ ਹੋਣ ਤੋਂ ਬਾਅਦ ਵੀ ਪ੍ਰਿਅੰਕਾ ਚੋਪੜਾ ਨੂੰ ਟਰੋਲ ਕੀਤਾ ਗਿਆ ਸੀ। ਇਸ ਵਾਰ ਉਨ੍ਹਾਂ ਦੀ ਸਮੋਕਿੰਗ ਦੀ ਤਸਵੀਰ 'ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਮੀਮਸ ਬਣਾ ਰਹੇ ਹਨ।

PunjabKesari

 
 
 
 
 
 
 
 
 
 
 
 
 
 

#priyankachopra #diwali

A post shared by Laughing Pill (@laughingpill1) on Jul 21, 2019 at 12:11am PDT

 
 
 
 
 
 
 
 
 
 
 
 
 
 

#phirherapherimemes #pherherapheri #priyankachopra #pr #nickjonas #johnylever

A post shared by Meme laya? (@meme_laya) on Jul 21, 2019 at 12:26am PDT

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News