ਨਿਊਬੋਰਨ ਬੇਬੀ ਨਾਲ ਪ੍ਰਿਅੰਕਾ-ਨਿੱਕ ਦੀ ਵਾਇਰਲ ਹੋਈ ਤਸਵੀਰ

12/3/2019 4:57:46 PM

ਮੁੰਬਈ(ਬਿਊਰੋ)- ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਨੇ 1 ਦਸੰਬਰ ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ। ਇਸ ਮੌਕੇ ’ਤੇ ਪ੍ਰਿਅੰਕਾ-ਨਿੱਕ ਦੇ ਫੈਨਜ਼ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਇਸ ਸਭ ਦੇ ਵਿਚਕਾਰ ਇਕ ਫੈਨ ਨੇ ਨਿੱਕ ਤੇ ਪ੍ਰਿਅੰਕਾ ਨੂੰ ਅਜਿਹੇ ਅੰਦਾਜ਼ ਵਿਚ ਵਧਾਈ ਦਿੱਤੀ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ, ਪ੍ਰਿਅੰਕਾ ਦੇ ਵਿਆਹ ਨੂੰ ਇਕ ਸਾਲ ਹੋ ਚੁੱਕਿਆ ਹੈ। ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਹੁਣ ਮਾਂ ਬਣਦੇ ਦੇਖਣਾ ਚਾਹੁੰਦੇ ਹਨ। ਅਜਿਹੇ ਵਿਚ ਉਨ੍ਹਾਂ ਦੀ ਵਰ੍ਹੇਗੰਢ ਮੌਕੇ ਇਕ ਤਸਵੀਰ ਵਾਇਰਲ ਹੋ ਰਹੀ ਹੈ। ਲੋਕਾਂ ਵੱਲੋਂ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਤਸਵੀਰ ਵਿਚ ਪ੍ਰਿਅੰਕਾ ਅਤੇ ਨਿੱਕ ਇਕ ਨਿਊਬੋਰਨ ਬੇਬੀ ਨਾਲ ਨਜ਼ਰ ਆ ਰਹੇ ਹਨ।


ਦੱਸ ਦੇਈਏ ਕਿ ਪ੍ਰਿਅੰਕਾ-ਨਿੱਕ ਦੇ ਫੈਨ ਨੇ ਇਹ ਤਸਵੀਰ ਐਡਿਟ ਕੀਤੀ ਹੈ, ਜਿਸ ਵਿਚ ਪ੍ਰਿਅੰਕਾ ਦੀ ਗੋਦ ਵਿਚ ਇਕ ਨਿਊਬੋਰਨ ਬੇਬੀ ਦਿਖਾਈ ਦੇ ਰਿਹਾ ਹੈ, ਉਥੇ ਹੀ ਨਿੱਕ ਉਸ ਬੱਚੇ ਦਾ ਮੱਥਾ ਚੁੰਮਦੇ ਦਿਖਾਈ ਦੇ ਰਹੇ ਹਨ। ਇਹ ਤਸਵੀਰ ਬਲੈਕ ਐਂਡ ਵਾਈਟ ਹੈ। ਇਸ ਵਿਚ ਸਿਰਫ ਨਿੱਕ ਤੇ ਪ੍ਰਿਅੰਕਾ ਦਾ ਚਿਹਰਾ ਨਜ਼ਰ ਆ ਰਿਹਾ ਹੈ ।ਇਸ ਤਸਵੀਰ ਨੂੰ Niyanka#one year anniversary ਟਵਿਟਰ ਅਕਾਊਂਟ ’ਤੇ ਸ਼ੇਅਰ ਕੀਤਾ ਜਾ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News