ਭਾਰਤ ਦੇ ਟੌਪ-10 ਕਲਾਕਾਰਾਂ ’ਚ ਪ੍ਰਿਯੰਕਾ ਚੋਪੜਾ ਚੋਟੀ ’ਤੇ

12/6/2019 9:05:10 AM

ਮੁੰਬਈ(ਬਿਊਰੋ)- ਆਈ .ਐੱਮ. ਡੀ. ਵੀ. ਵਲੋਂ ਭਾਰਤੀ ਸਿਨੇਮਾ ਅਤੇ ਟੈਲੀਵਿਜ਼ਨ ਦੇ ਟੌਪ 10 ਹੀਰੋ-ਹੀਰੋਇਨਾਂ ਦੀ ਜਾਰੀ ਸੂਚੀ ’ਚ ਪ੍ਰਿਯੰਕਾ ਚੋਪੜਾ ਨੂੰ ਪਹਿਲਾ ਸਥਾਨ ਮਿਲਿਆ ਹੈ। ਇਹ ਸੂਚੀ ਆਈ .ਐੱਮ. ਡੀ. ਵੀ. ਪ੍ਰੋ. ਸਟਾਰ ਮੀਟਰ ਰੈਕਿੰਗ ਦੇ ਅੰਕੜਿਆਂ ਦੇ ਆਧਾਰ ’ਤੇ ਤਿਆਰ ਕੀਤੀ ਜਾਂਦੀ ਹੈ। ਹਰ ਮਹੀਨੇ ਆਈ .ਐੱਮ. ਡੀ. ਵੀ. ’ਤੇ ਆਉਣ ਵਾਲੇ 20 ਕਰੋੜ ਤੋਂ ਵੱਧ ਦਰਸ਼ਕ ਅਸਲ ’ਚ ਕਿਸ ਪੇਜ਼ ਨੂੰ ਦੇਖਦੇ ਹਨ ਉਸ ਦੇ ਆਧਾਰ ’ਤੇ ਇਹ ਰੈਕਿੰਗ ਤਿਆਰ ਕੀਤੀ ਜਾਂਦੀ ਹੈ। ਇਸ ਸੂਚੀ ’ਚ ਉਹ ਕਲਾਕਾਰ ਹੁੰਦੇ ਹਨ ਜਿਨ੍ਹਾਂ ਨੂੰ ਲਗਾਤਾਰ ਅਤੇ ਪੂਰੇ ਸਾਲ ਆਈ .ਐੱਮ. ਡੀ. ਵੀ. ਪ੍ਰੋ. ਸਪਤਾਹਿਕ ਸਟਾਰ ਮੀਟਰ ਚਾਰਟ ’ਚ ਜਗ੍ਹਾ ਮਿਲਦੀ ਹੈ। ਇਸ ਸੂਚੀ ’ਚ ਦਿਸ਼ਾ ਪਾਟਨੀ ਦੂਜੇ ਸਥਾਨ ’ਤੇ ਹੈ, ਜੋ ਫਿਲਮ ‘ਭਾਰਤ’ ’ਚ ਦਰਸ਼ਕਾਂ ਸਾਹਮਣੇ ਆਈ ਸੀ। ਤੀਸਰੇ ਸਥਾਨ ’ਤੇ ਵਾਰ ਫਿਲਮ ਦੇ ਹੀਰੋ ਰਿਤਿਕ ਰੌਸ਼ਨ ਹਨ। ਕਿਆਰਾ ਅਡਵਾਨੀ ਚੌਥੇ ਸਥਾਨ ’ਤੇ ਹੈ। ਪੰਜਵੇਂ ਅਤੇ 6ਵੇਂ ਸਥਾਨ ’ਤੇ ਕ੍ਰਮਵਾਰ ਅਕਸ਼ੈ ਕੁਮਾਰ ਅਤੇ ਸਲਮਾਨ ਖਾਨ ਹਨ। ਇਸ ਸੂਚੀ ’ਚ ਆਲੀਆ ਭੱਟ ਸੱਤਵੇਂ ਅਤੇ ਕੈਟਰੀਨਾ ਕੈਫ ਅੱਠਵੇਂ ਸਥਾਨ ’ਤੇ ਹੈ। ਇਸ ਸੂਚੀ ’ਚ ਨਵੇਂ ਸ਼ਾਮਲ ਹੋਏ ਕਲਾਕਾਰਾਂ ’ਚ ਰਕੁਲਪ੍ਰੀਤ ਸਿੰਘ ਅਤੇ ਸੋਭਿਤਾ ਧੁਲੀਪਾਲਾ ਕ੍ਰਮਵਾਰ ਨੌਵੇਂ ਅਤੇ ਦਸਵੇਂ ਸਥਾਨ ’ਤੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News