ਪਤੀ ਨਾਲ ਪਾਰਕਿੰਗ ''ਚ ''ਲਿਪ ਲਾਕ'' ਕਰਦੀ ਦਿਸੀ ਪ੍ਰਿਯੰਕਾ

2/24/2019 12:02:23 PM

ਲਾਸ ਏਂਜਲਸ (ਬਿਊਰੋ) — ਨਵੀਂ ਵਿਆਹੀ ਜੋੜੀ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਪਾਰਕਿੰਗ ਸਪੇਸ 'ਚ ਖੁੱਲ੍ਹੇਆਮ ਲਿਪ ਲਾਕ ਕਰਦੇ ਨਜ਼ਰ ਆਏ। ਇਹ ਜੋੜਾ ਬੀਤੇ ਦਿਨ ਕਿੱਸ ਕਰਦਾ ਨਜ਼ਰ ਆਇਆ। ਦੋਵਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ।

PunjabKesari

ਪ੍ਰਿਯੰਕਾ ਅਤੇ ਨਿਕ ਬਲੈਕ ਅੱਪਰ ਅਤੇ ਬਲੂ ਡੇਨਿਮ 'ਚ ਨਜ਼ਰ ਆਏ। ਭਾਰਤ 'ਚ ਪਿਛਲੇ ਸਾਲ ਦਸੰਬਰ 'ਚ ਵਿਆਹ ਕਰਨ ਤੋਂ ਬਾਅਦ ਦੋਵੇਂ 65 ਕਰੋੜ ਡਾਲਰ ਦੇ ਬੈਵਰਲੀ ਹਿਲਸ ਘਰ 'ਚ ਚਲੇ ਗਏ ਸਨ।

PunjabKesari
ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਖੂਬ ਖਬਰਾਂ ਆ ਰਹੀਆਂ ਸਨ ਕਿ ਪ੍ਰਿਯੰਕਾ ਚੋਪੜਾ ਗਰਭਵਤੀ ਹੈ। ਇਨ੍ਹਾਂ ਖਬਰਾਂ ਨੇ ਸੋਸ਼ਲ ਮੀਡੀਆ 'ਤੇ ਖੂਬ ਲਾਈਮਲਾਈਟ ਲੁੱਟੀ।

PunjabKesari

ਇਨ੍ਹਾਂ ਖਬਰਾਂ ਬਾਅਦ ਪ੍ਰਿਯੰਕਾ ਦੀ ਮਾਂ ਮਧੂ ਚੋਪੜਾ ਨੇ ਪ੍ਰਿਯੰਕਾ ਦੀ ਪ੍ਰੈਗਨੇਂਸੀ ਨੂੰ ਲੈ ਕੇ ਬਿਆਨ ਦਿੱਤਾ। ਦਰਅਸਲ ਮਧੂ ਚੋਪੜਾ ਦਾ ਆਖਣਾ ਸੀ ਕਿ ਪ੍ਰਿਯੰਕਾ ਈਵੈਂਟ ਦੌਰਾਨ ਕਾਫੀ ਥੱਕ ਗਈ ਸੀ, ਜਿਸ ਦੌਰਾਨ ਉਸ ਨੇ ਕਾਫੀ ਟਾਈਟ ਡਰੈੱਸ ਪਾਈ ਸੀ।

PunjabKesari

ਟਾਈਟ ਡਰੈੱਸ ਤੇ ਥੱਕੀ ਹੋਣ ਕਾਰਨ ਉਸ ਦੀਆਂ ਕੁਝ ਤਸਵੀਰਾਂ ਇਸ ਤਰ੍ਹਾਂ ਦੀਆਂ ਆਈਆਂ ਹਨ, ਜਿਨ੍ਹਾਂ ਤੋਂ ਪ੍ਰਿਯੰਕਾ ਦੇ ਗਰਭਵਤੀ ਹੋਣ ਦੀਆਂ ਝੂਠੀਆਂ ਖਬਰਾਂ ਫੈਲਾਈਆਂ ਗਈਆਂ। 

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News